ਅੰਮ੍ਰਿਤਸਰ: ਸੁਲਤਾਨਵਿੰਡ ਇਲਾਕੇ ਦੇ ਤੇਜ ਨਗਰ ਚੌਂਕ 'ਚ ਨਗਰ ਨਿਗਮ ਦੇ ਮਿਊਸੀਪਲ ਟਾਉਨ ਪਲਾਨਾਰ ਵਿਭਾਗ ਨੇ ਨਜਾਇਜ ਉਸਾਰਿਆ ਖਿਲ਼ਾਫ ਕਾਰਵਾਈ ਗਈ। ਕਾਂਗਰਸੀ ਆਗੂ ਅਤੇ ਆਲ ਇੰਡੀਆ ਸਵਰਨਕਾਰ ਮਜਦੂਰ ਸੰਘ ਦੇ ਪ੍ਰਧਾਨ ਹਰਭਜਨ ਸਿੰਘ ਸ਼ੀਹ ਦੀ ਇੱਕ ਇਮਾਰਤ ਦੇ ਬਾਹਰ ਲਗੇ ਲੋਹੇ ਦੇ ਕੈਂਚੀ ਗੇਟ ਨੂੰ ਪੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਸਵਰਨਕਾਰ ਭਾਈਚਾਰੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ।
ਨਗਰ ਨਿਗਮ ਨੇ ਕਾਂਗਰਸੀ ਆਗੂ ਦੀ ਇਮਾਰਤ 'ਚ ਲੱਗੀਆਂ ਲੋਹੇ ਦਾ ਕੈਂਚੀ ਗੇਟ ਪੁੱਟਿਆ
ਹਰਭਜਨ ਸਿੰਘ ਸ਼ੀਹ ਨੇ ਇਸ ਕਾਰਵਾਈ ਖਿਲਾਫ ਪ੍ਰੈਸ ਕਾਨਫਰੰਸ ਵੀ ਬੁਲਾਈ ਤੇ ਕਿਹਾ ਕਿ ਐਮ.ਟੀ .ਪੀ ਵਿਭਾਗ ਦੀ ਇਹ ਕਾਰਵਾਈ ਗਲਤ ਹੈ,ਕਿਉ ਕਿ ਜੋ ਨੋਟਿਸ ਵਿਭਾਗ ਵੱਲੋਂ ਭੇਜਿਆ ਗਿਆ ਉਸ ਤੇ ਭਾਵੇ 11 ਤਰੀਕ ਲਿਖੀ ਹੋਈ ਹੈ ਪਰ ਇਹ ਨੋਟਿਸ ਉਹਨਾਂ ਨੂੰ 13 ਤਰੀਕ ਨੂੰ ਮਿਲਿਆ ਤੇ ਜਦ ਉਹ ਨਿਗਮ ਅਧਿਕਾਰੀਆਂ ਨਾਲ ਸੰਪਰਕ ਕਾਰਨ ਗਏ ਤਾ ਉਹ ਨਹੀਂ ਮਿਲੇ,
ਹਰਭਜਨ ਸਿੰਘ ਸ਼ੀਹ ਨੇ ਇਸ ਕਾਰਵਾਈ ਖਿਲਾਫ ਪ੍ਰੈਸ ਕਾਨਫਰੰਸ ਵੀ ਬੁਲਾਈ ਤੇ ਕਿਹਾ ਕਿ ਐਮ.ਟੀ .ਪੀ ਵਿਭਾਗ ਦੀ ਇਹ ਕਾਰਵਾਈ ਗਲਤ ਹੈ,ਕਿਉ ਕਿ ਜੋ ਨੋਟਿਸ ਵਿਭਾਗ ਵੱਲੋਂ ਭੇਜਿਆ ਗਿਆ ਉਸ ਤੇ ਭਾਵੇ 11 ਤਰੀਕ ਲਿਖੀ ਹੋਈ ਹੈ ਪਰ ਇਹ ਨੋਟਿਸ ਉਹਨਾਂ ਨੂੰ 13 ਤਰੀਕ ਨੂੰ ਮਿਲਿਆ ਤੇ ਜਦ ਉਹ ਨਿਗਮ ਅਧਿਕਾਰੀਆਂ ਨਾਲ ਸੰਪਰਕ ਕਾਰਨ ਗਏ ਤਾ ਉਹ ਨਹੀਂ ਮਿਲੇ, ਉਹਨਾਂ ਕਿਹਾ ਕਿ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਜੇਕਰ ਕੁਝ ਗਲਤ ਉਸਾਰੀ ਹੋਈ ਤਾ ਉਹ ਖੁਦ ਹੀ ਹਟਵਾ ਲੈਂਦੇ ਪਰ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਨਿੱਆਤ ਨਾਲ ਅਜਿਹੀ ਕਾਰਵਾਈ ਕੀਤੀ ਹੈ।