ਅੰਮ੍ਰਿਤਸਰ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (Member of Parliament) ਜਸਬੀਰ ਸਿੰਘ ਡਿੰਪਾ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਜਿਸ ਤੋਂ ਮਗਰੋਂ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸਵ. ਸੰਤ ਸਿੰਘ ਗਿੱਲ ਦੀ ਪਤਨੀ ਮਾਤਾ ਸਤਵਿੰਦਰ ਕੌਰ ਗਿੱਲ ਜੋ ਕਿ 77 ਵਰ੍ਹਿਆ ਦੇ ਸਨ ਉਹ ਅਕਾਲ ਚਲਾਣਾ ਕਰ ਗਏ ਹਨ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਇਹ ਵੀ ਪੜੋ: GST Council meeting: ਕੋਵਿਡ-19 ਸਬੰਧੀ ਦਵਾਈਆਂ ਤੇ ਮਸ਼ੀਨਾਂ 'ਤੇ ਕਾਂਗਰਸ ਕਰੇਗੀ ਛੋਟ ਦੀ ਮੰਗ
ਜਿਸ ਦੌਰਾਨ ਉਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਤਾਂ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਅਤੇ ਕੇਂਦਰ ਤੋਂ ਕਾਂਗਰਸ ਦੇ ਕਈ ਕੈਬਿਨੇਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦੇਈਏ ਕਿ ਸਵ. ਮਾਤਾ ਸਤਵਿੰਦਰ ਕੌਰ ਗਿੱਲ ਦੇ ਨਿੱਘੇ ਤੇ ਦਿਆਲੂ ਸੁਭਾਅ ਕਾਰਣ ਉਨ੍ਹਾਂ ਨੂੰ ਇਲਾਕੇ ਵਿੱਚ ਲੋਕ ਬੇਹੱਦ ਪਿਆਰ ਕਰਦੇ ਸਨ। ਉਨ੍ਹਾਂ ਦੇ ਤਿੰਨ ਪੁੱਤਰਾਂ ਵਿੱਚੋਂ ਜਸਬੀਰ ਸਿੰਘ ਡਿੰਪਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (Member of Parliament), ਆਈ.ਪੀ.ਐਸ ਹਰਮਨਬੀਰ ਸਿੰਘ ਗਿੱਲ ਬਤੌਰ ਮੋਗਾ ਸੀਨੀਅਰ ਪੁਲਿਸ ਕਪਤਾਨ ਅਤੇ ਰਾਜਨ ਗਿੱਲ ਉੱਘੇ ਹੋਟਲ ਕਾਰੋਬਾਰੀ ਹਨ। ਮਾਤਾ ਸਤਵਿੰਦਰ ਕੌਰ ਗਿੱਲ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਲਿੱਦੜ ਵਿਖੇ ਕੀਤਾ ਜਾਵੇਗਾ।
ਇਹ ਵੀ ਪੜੋ: Crime News:ਬੇਖੌਫ ਲੁਟੇਰੇ ਨੇ ਸੈਰ ਕਰ ਰਹੇ ਜੋੜੇ 'ਤੇ ਚਲਾਈਆਂ ਗੋਲੀਆਂ, ਦੇਖੋ ਵੀਡੀਓ