ਅੰਮ੍ਰਿਤਸਰ:ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਸਾਲਾ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਸੰਗਤ ਵੀ ਵੱਡੀ ਗਿਣਤੀ ਵਿੱਚ ਸਮਾਗਮ ’ਚ ਹਾਜ਼ਰੀ ਭਰ ਰਹੀ ਹੈ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਨਤਮਸਤਕ ਹੋਏ। ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਸਾਲਾ ਪ੍ਰਕਾਸ਼ ਪੁਰਬ ਹੈ ਅਤੇ ਅੱਜ ਦੇ ਦਿਨ ਉਹ ਸਿੱਖ ਸੰਗਤ ਨੂੰ ਵਧਾਈ ਦੇਂਦੇ ਹਨ ਨਾਲੇ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਕੋਰੋਨਾ ਕਾਰਨ ਲੋਕ ਸਵਾਧਨੀਆਂ ਵੀ ਜ਼ਰੂਰ ਵਰਤਣ।
ਸਾਂਸਦ ਗੁਰਜੀਤ ਸਿੰਘ ਔਜਲਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਨਤਮਸਤਕ
ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਸਾਲਾ ਪ੍ਰਕਾਸ਼ ਪੁਰਬ ਹੈ ਅਤੇ ਅੱਜ ਦੇ ਦਿਨ ਉਹ ਸਿੱਖ ਸੰਗਤ ਨੂੰ ਵਧਾਈ ਦੇਂਦੇ ਹਨ ਨਾਲੇ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਕੋਰੋਨਾ ਕਾਰਨ ਲੋਕ ਸਵਾਧਨੀਆਂ ਵੀ ਜ਼ਰੂਰ ਵਰਤਣ।
ਸਾਂਸਦ ਗੁਰਜੀਤ ਸਿੰਘ ਔਜਲਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਨਤਮਸਤਕ
ਦੂਜੇ ਪਾਸੇ ਸੰਗਤ ਵੀ ਵੱਡੀ ਗਿਣਤੀ ਵਿੱਚ ਪਹੁੰਚਣਾ ਸ਼ੁਰੂ ਹੋ ਗਈ ਹੈ ਹਾਲਾਂਕਿ ਸਵੇਰ ਵੇਲੇ ਲੌਕਡਾਊਨ ਲੱਗਾ ਹੋਣ ਕਰਕੇ ਕਈ ਤਰ੍ਹਾਂ ਦੀ ਮੁਸ਼ਕਿਲ ਸੰਗਤ ਨੂੰ ਗੁਰਦੁਆਰਾ ਵਿੱਚ ਪਹੁੰਚਣ ਲਈ ਆਈਆ ਪਰ ਸੰਗਤ ਦਾ ਉਤਸ਼ਾਹ ਇੰਨਾ ਸੀ ਕਿ ਸੰਗਤ ਹੁਣ ਗੁਰੂ ਕੇ ਮਹਿਲ ਗੁਰਦੁਆਰਾ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੀ ਹੈ।
ਇਹ ਵੀ ਪੜੋ: ਵੱਡੀ ਲਾਪਰਵਾਹੀ! ਹੈਦਰਾਬਾਦ ਤੋਂ ਪੰਜਾਬ ਆ ਰਹੇ ਵੈਕਸੀਨ ਦੇ ਕੰਟੇਨਰ ਨੂੰ ਡਰਾਈਵਰ ਵਿਚਾਲੇ ਛੱਡ ਹੋਇਆ ਫਰਾਰ