ਅੰਮ੍ਰਿਤਸਰ: ਆਪਣੇ ਬੱਚੇ ਦੀ ਜ਼ਿੰਦਗੀ 'ਚ ਮਾਂ ਦਾ ਅਹਿਮ ਰੋਲ ਹੁੰਦਾ ਹੈ। ਉਹ ਮਾਂ ਹੀ ਹੁੰਦੀ ਹੈ ਜੋ ਖ਼ੁਦ ਗਿੱਲੀ ਜਗ੍ਹਾ ਤੇ ਸੌਂ ਕੇ ਆਪਣੇ ਬੱਚੇ ਨੂੰ ਸੁੱਕੀ ਜਗ੍ਹਾ ਤੇ ਸੁਲਾਉਂਦੀ ਹੈ ਅਤੇ ਅੱਜ ਮਦਰ ਡੇਅ ਦੇ ਮੌਕੇ ਦੇ ਇੱਕ ਐਸੀ ਮਾਂ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਆਪਣੇ ਬੱਚੇ ਦੇ ਪ੍ਰਤੀ ਹੀ ਨਹੀਂ ਬਲਕਿ ਡਿਊਟੀ ਦੇ ਪ੍ਰਤੀ ਵੀ ਆਪਣਾ ਤਨਦੇਹੀ ਨਾ ਫ਼ਰਜ਼ ਨਿਭਾਉਂਦੀ ਹੈ। ਇਕ ਪਾਸੇ ਦੇਸ਼ ਦੀ ਰੱਖਿਆ ਲਈ ਆਪਣਾ ਫ਼ਰਜ਼ ਨਿਭਾ ਰਹੀ ਅਤੇ ਦੂਸਰੇ ਪਾਸੇ ਆਪਣੇ ਛੋਟੇ ਤੇ ਬੱਚੇ ਦੇ ਪਰਿਵਾਰ ਨੂੰ ਸੰਭਾਲ ਰਹੀ ਹੈ। ਜਦੋਂ ਉਹ ਡਿਊਟੀ ਖਤਮ ਕਰਕੇ ਘਰ ਆਉਂਦੀ ਹੈ ਤੇ ਆਪਣੇ ਬੱਚੇ ਨੂੰ ਮਿਲਦੀ ਹੈ ਤੇ ਉਸ ਦੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ।
ਅੱਜ ਤੁਹਾਨੂੰ ਅਸੀਂ ਮਨਦੀਪ ਕੌਰ ਜੋਗੀ, ਜੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦਾ 'ਤੇ ਤਾਇਨਾਤ ਹਨ, ਨੂੰ ਅਤੇ ਉਸ ਦੇ ਪਰਿਵਾਰ ਨੂੰ ਮਿਲਾਉਣ ਜਾ ਰਹੇ ਹਾਂ। ਮਨਦੀਪ ਕੌਰ ਜੋਗੀ ਅੰਮ੍ਰਿਤਸਰ ਦੇ ਵੂਮੈਨ ਸੈੱਲ ਚ ਡਿਊਟੀ ਕਰ ਰਹੀ ਹੈ ਅਤੇ ਉਸ ਨਾਲ ਤੇ ਉਸ ਦੇ ਪਰਿਵਾਰ ਨਾਲ-ਨਾਲ ਪਰਿਵਾਰ ਦੀਆਂ ਜਿੰਮੇਵਾਰੀ ਪੂਰੀ ਕਰ ਰਹੀ ਹੈ। ਪੰਜਾਬ ਪੁਲਿਸ ਦੀ ਡਿਊਟੀ ਕਿੰਨੀ ਸਖ਼ਤ ਹੁੰਦੀ ਹੈ ਅਤੇ ਰੋਜ਼ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਹਨ। ਮਦਰ ਡੇਅ 'ਤੇ ਬਲਦਿਆ ਕਿਹਾ ਕਿ ਮਾਂ ਦਾ ਕਿਰਦਾਰ ਸਭ ਤੋਂ ਉੱਚਾ ਤੇ ਸੁੱਚਾ 'ਤੇ ਵੱਡਾ ਹੁੰਦਾ ਹੈ, ਮਾਂ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਜਿਸ ਨੇ ਮਾਂ ਦੀ ਸੇਵਾ ਕਰ ਲਈ ਸਮਝ ਲਓ ਉਸ ਨੇ ਭਗਵਾਨ ਦੀ ਸੇਵਾ ਕਰ ਲਈ। ਆਪਣੀ ਰੋਜ਼ਮਰਾ ਦੀ ਜਿੰਦਗੀ ਬਾਰੇ ਦੱਸਦਿਆ ਉਨ੍ਹਾਂ ਕਿਹਾ ਉਨ੍ਹਾਂ ਦੇ ਦਿਨ ਦੀ ਸ਼ੁਰੁਆਤ ਬੱਚੇ ਦੇ ਨਾਲ ਸ਼ੁਰੂ ਹੁੰਦੀ ਹੈ। ਉਸ ਦਾ ਬੱਚਾ ਉਸ ਦੇ ਨਾਲ ਹੀ ਸੌਂਦਾ ਹੈ ਅਤੇ ਉਸਦੇ ਨਾਲ ਹੀ ਸਵੇਰੇ ਉੱਠਦਾ ਹੈ। ਸਵੇਰੇ ਉਹ ਬੱਚੇ ਨੂੰ ਨਹਾ-ਧੁਆ ਕੇ ਉਸ ਨੂੰ ਤਿਆਰ ਕਰਕੇ ਖ਼ੁਦ ਡਿਊਟੀ ਜਾਣ ਲਈ ਤਿਆਰ ਹੁੰਦੀ ਹੈ।