ਅੰਮ੍ਰਿਤਸਰ: ਜਿਥੇ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਮਹੀਨੇ ਅੰਦਰ ਨਸ਼ਾ ਖ਼ਤਮ ਦੀ ਗੱਲ ਕਹੀ ਜਾ ਰਹੀ ਸੀ, ਪਰ ਅਜੇ ਤਕ ਪੰਜਾਬ ਵਿੱਚ ਨਸ਼ੇ ਦਾ ਦਰਿਆ ਉਸੇ ਤਰ੍ਹਾਂ ਵਗ ਰਿਹਾ ਹੈ। ਉਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਦੇ ਵਰਕਰ ਖੁਦ ਹੀ ਨਸ਼ੇ ਦੀ ਖੇਤੀ ਕਰ ਰਹੇ ਹਨ।
ਵਿਧਾਇਕ ਬੁਲਾਰੀਆ ਦਾ ਕਰੀਬੀ ਘਰ ’ਚ ਕਰ ਰਿਹੈ ਅਫ਼ੀਮ ਦੀ ਖੇਤੀ, ਵੀਡੀਓ ਵਾਇਰਲ ਇਹ ਵੀ ਪੜੋ: ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀ ਗੋਲੀ, 4 ਦੀ ਮੌਤ 2 ਜ਼ਖ਼ਮੀ
ਉਥੇ ਹੀ ਹਲਕਾ ਦੱਖਣੀ ਅੰਮ੍ਰਿਤਸਰ ’ਚ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਕਰੀਬੀ ਮੁਖਤਾਰ ਸਿੰਘ ਮੁੱਖਾ ਅੰਤਰਯਾਮੀ ਕਲੋਨੀ ਸਥਿਤ ਆਪਣੇ ਘਰਾਂ ’ਚ ਅਫੀਮ ਦੀ ਖੇਤੀ ਕਰ ਰਹੇ ਹਨ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਹੁਣ ਕਿ ਕੈਪਟਨ ਇਸ ਖ਼ਿਲਾਫ਼ ਕਾਰਵਾਈ ਕਰਨਗੇ ਜਾਂ ਫੇਰ ਮਾਮਲੇ ਨੂੰ ਠੰਡੇ ਬਸਤੇ ਵਿੱਚ ਹੀ ਪਾ ਦਿੱਤਾ ਜਾਵੇਗਾ।
ਵਿਧਾਇਕ ਬੁਲਾਰੀਆ ਦਾ ਕਰੀਬੀ ਘਰ ’ਚ ਕਰ ਰਿਹੈ ਅਫ਼ੀਮ ਦੀ ਖੇਤੀ ਇਹ ਵੀ ਪੜੋ: ਪੰਜਾਬ ਵਿੱਚ ਨਸ਼ਾ ਤਸ਼ਕਰੀ ਪਿੱਛੇ ISI ?