ਅੰਮ੍ਰਿਤਸਰ:ਲੋਹਾਰਕਾ ਰੋਡ ਸਰਕਾਰੀ ਕਣਕ ਦੇ ਗੋਦਾਮ (Government warehouse) ਵਿੱਚ ਕਵਿੰਟਲਾ ਦੇ ਹਿਸਾਬ ਨਾਲ ਖਰਾਬ ਹੋਈ ਕਣਕ ਲੋਕਾਂ ਦੇ ਘਰਾਂ ਵਿੱਚ ਪੁਹੰਚਾਈ ਜਾ ਰਹੀ ਹੈ।ਜਿਸਦਾ ਖੁਲਾਸਾ ਮੁਅੱਤਲ ਕੀਤੇ ਏਐਫਐਸਓ (AFSO) ਸ਼ਿਵਰਾਜ ਖੰਨਾ ਨੇ ਉਦੋਂ ਕੀਤਾ ਜਦੋਂ ਸ਼ਿਵਰਾਜ ਖੰਨਾ ਪੁਲਿਸ ਅਤੇ ਮੀਡੀਆ ਦੇ ਨਾਲ ਗੋਦਾਮ ਦੇ ਅੰਦਰ ਪਹੁੰਚੇ। ਅੰਮ੍ਰਿਤਸਰ ਦੇ ਇੱਕ ਸਰਕਾਰੀ ਕਣਕ ਗੋਦਾਮ ਵਿੱਚ ਲੱਖਾਂ ਦੀ ਕਣਕ ਮਿੱਟੀ ਵਿੱਚ ਮਿਲ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਇਹ ਕਣਕ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੇਗੀ।
ਇਸ ਮੌਕੇ ਸ਼ਿਵਰਾਜ ਖੰਨਾ ਦਾ ਕਹਿਣਾ ਹੈ ਕਿ ਇਹ ਕਣਕ ਜਦੋਂ ਲੋਕਾਂ ਦੇ ਖਾਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੇ ਗਈ ਤਾਂ ਲੋਕ ਕਿਵੇ ਖਾਣਗੇ।ਉਨ੍ਹਾਂ ਨੇ ਕਿਹਾ ਹੈ ਕਿ ਇਹ ਕਣਕ ਖਾਣ ਯੋਗ ਨਹੀਂ ਹੈ।ਉਨ੍ਹਾਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਮਾੜੀ ਕਣਕ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗਣਗੀਆ।