ਅੰਮ੍ਰਿਤਸਰ: ਸਥਾਨਕ ਇੰਦਰਾ ਕਲੋਨੀ ਗੁਲਮੋਹਰ ਐਵਿਨਿਉ ਵਿਖੇ ਇੱਕ ਵਿਆਹੁਤਾ ਦੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੇ ਚੱਲਦੇ ਥਾਣਾ ਸਦਰ ਨੇ ਮੌਕੇ 'ਤੇ ਪੁੱਜ ਜਾਂਚ ਸੁਰੂ ਕਰ ਦਿੱਤੀ ਹੈ।
4 ਸਾਲ ਹੋਏ ਸੀ ਵਿਆਹ ਨੂੰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰੇਖਾ ਦੇ ਪਤੀ ਰਘੁਨਾਜ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 4 ਸਾਲ ਹੋ ਗਏ ਸਨ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਜਿਸਦੇ ਚੱਲਦੇ ਉਨ੍ਹਾਂ ਦੀ ਪਤਨੀ ਰੇਖਾ ਨੂੰ ਖੁਦਕੁਸ਼ੀ ਕਰਨੀ ਪਈ ਹੋਵੇ। ਉਨ੍ਹਾਂ ਨੇ ਦੱਸਿਆ ਕਿ ਰਾਤ ਉਨ੍ਹਾਂ ਇੱਕਠੇ ਹੋ ਰੋਟੀ ਖਾਧੀ ਹੈ ਅਤੇ ਸਵੇਰੇ ਜਦੋਂ ਉਹ ਸਬਜੀ ਮੰਡੀ ਸਮਾਨ ਲੈਣ ਪਹੁੰਚੇ ਤਾਂ ਉਥੋਂ ਉਨ੍ਹਾਂ ਨੂੰ ਫੋਨ 'ਤੇ ਇਤਲਾਹ ਮਿਲੀ ਹੈ ਕਿ ਪਤਨੀ ਦਰਵਾਜਾ ਨਹੀਂ ਖੋਲ੍ਹ ਰਹੀ ਅਤੇ ਜਦੋਂ ਉਸ ਨੇ ਘਰ ਆ ਕੇ ਖਿੜਕੀ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੀ ਪਤਨੀ ਰੇਖਾ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।