ਪੰਜਾਬ

punjab

ETV Bharat / city

ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇਗੰਢ, ਯਾਦ ਵਿੱਚ ਕੱਢਿਆ ਮਾਰਚ - ਸਾਰਾਗੜ੍ਹੀ ਦੇ ਸ਼ਹੀਦਾਂ

Battle of Saragarhi ਅੰਮ੍ਰਿਤਸਰ ਵਿੱਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇ ਗੰਢ ਮੌਕੇ ਸਾਰਾਗੜ੍ਹੀ ਫਾਉਂਡੇੇਸ਼ਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ ਕੱਢਿਆ ਗਿਆ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੇ ਇਸ ਮਾਰਚ ਵਿੱਚ ਹਿੱਸਾ ਲਿਆ।

Battle of Saragarhi
ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇਗੰਢ, ਯਾਦ ਵਿੱਚ ਕੱਢਿਆ ਮਾਰਚ

By

Published : Sep 10, 2022, 12:20 PM IST

Updated : Sep 10, 2022, 3:33 PM IST

ਅੰਮ੍ਰਿਤਸਰ: ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇਗੰਢ (125th anniversary Battle of Saragarhi) ਮੌਕੇ ਸਾਰਾਗੜ੍ਹੀ ਫਾਊਂਡੇੇਸ਼ਨ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਰਾਗੜ੍ਹੀ ਸਰਾਂ ਤੱਕ ਮਾਰਚ ਕੱਢਿਆ ਗਿਆ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਹਪ੍ਰੀਚ ਸਿੰਘ, ਭਾਈ ਮਨਜੀਤ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਹੋਰ ਪ੍ਰਮੁੱਖ ਸਖ਼ਸੀਅਤਾ ਵੱਲੋਂ ਇਸ ਮਾਰਚ ਵਿੱਚ ਹਿੱਸਾ ਲਿਆ ਗਿਆ।

ਇਸ ਮੌਕੇ ਸ੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਅੱਜ ਦਾ ਮਾਰਚ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਕੱਢਿਆ ਗਿਆ ਹੈ ਜੋ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦੀ ਪਾ ਗਏ ਸਨ। ਉਨ੍ਹਾਂ ਕਿਹਾ ਕਿ ਸਾਨੂੰ 125 ਸਾਲਾਂ ਬਾਅਦ ਵੀ ਉਨ੍ਹਾਂ ਉੱਤੇ ਮਾਣ ਹੈ। ਇਨ੍ਹਾਂ ਸਿੱਖਾਂ ਵੱਲੋਂ ਇਸ ਲੜਾਈ ਨੂੰ ਬੜੀ ਹੀ ਬਹਾਦਰੀ ਦੇ ਨਾਲ ਲੜਿਆ ਗਿਆ ਸੀ। 10 ਹਜ਼ਾਰ ਅਫ਼ਗਾਨਾਂ ਦੀ ਫੌੌਜ਼ ਨਾਲ 11 ਸਿੱਖ ਫੌਜ਼ੀ ਲੜੇ ਸਨ।

ਸਾਰਾਗੜ੍ਹੀ ਦੇ ਸ਼ਹੀਦਾਂ ਦੀ 125ਵੀਂ ਵਰ੍ਹੇਗੰਢ, ਯਾਦ ਵਿੱਚ ਕੱਢਿਆ ਮਾਰਚ

ਸਾਰਾਗੜ੍ਹੀ ਫਾਊਂਡੇੇਸ਼ਨ ਦੇ ਮੈਂਬਰ ਵੱਲੋਂ ਕਿਹਾ ਗਿਆ ਕਿ ਅੱਜ 125 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਮੌਕੇ 3 ਸ਼ਹੀਦ ਪਰਿਵਾਰਾਂ ਦੇ ਮੈਂਬਰ ਵੀ ਇੱਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰਾਗੜ੍ਹੀ ਦਾ ਪੱਥਰ ਲਿਆਂਦਾ ਗਿਆ ਹੈ ਜਿਸ ਨੂੰ ਬੰਗਲਾ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ ਨਾਲ ਸਾਰਾਗੜ੍ਹੀ ਦੇ ਲੜਾਈ ਸਥਾਨ ਉੱਤੇ ਗੁਰੂਦੁਆਰਾ ਸਥਾਪਿਤ ਕਰ ਦਿੱਤਾ ਗਿਆ ਉਸ ਦਾ ਅੱਜ ਦੇ ਦਿਨ ਉਦਘਾਟਨ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਲੜਾਈ ਬਹੁਤੀ ਹੀ ਬਹਾਦਰੀ ਨਾਲ ਲੜੀ ਗਈ ਸੀ। ਇਹ ਇਤਿਹਾਸ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਲੜਾਈ ਨੂੰ 5 ਮਹਾਨ ਲੜਾਈਆਂ ਵਿੱਚ ਗਿਣਿਆ ਜਾਂਦਾ ਹੈ ਜਦੋਂ ਕਿ ਅਸੀਂ ਇਨ੍ਹਾਂ ਨੂੰ ਨਹੀਂ ਪੜ੍ਹਦੇ। ਫ੍ਰੇਂਚ ਸਕੂਲਾਂ ਵਿੱਚ ਵੀ ਇਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ।

ਇਹ ਵੀ ਪੜੋ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ ਦਾ ਹੋਇਆ ਦੇਹਾਂਤ


Last Updated : Sep 10, 2022, 3:33 PM IST

ABOUT THE AUTHOR

...view details