ਅੰਮ੍ਰਿਤਸਰ: ਸ਼ਹਿਰ ਦੇ ਐਨਆਰਆਈ ਥਾਣੇ ’ਚ ਇੱਕ ਵਿਆਹੁਤਾ ਲੜਕੀ ਦੇ ਪਰਿਵਾਰ ਦਾ ਲੜਕੀ ਦੇ ਸੁਹਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੂੰ ਪੁਲਿਸ ਨੇ ਥਾਣੇ ਬੁਲਾਇਆ ਸੀ, ਲੜਕੀ ਦੀ ਭੂਆ, ਪਿਤਾ ਤੇ ਭਰਾ ਪੁਲਿਸ ਦੇ ਸੱਦੇ ’ਤੇ ਥਾਣੇ ਗਏ ਸਨ ਜਿਥੇ ਲੜਕੀ ਦੇ ਸਹੁਰੇ ਪਰਿਵਾਰ ਨੇ ਉਹਨਾਂ ’ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ, ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਹੈ ਜਿਸ ਕਾਰਨ ਸਾਡੇ ਨਾਲ ਕੁੱਟਮਾਰ ਕੀਤੀ ਗਈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਮਜੀਠਾ ਪੁਲਿਸ ਦੇ ਡੀਐਸਪੀ ਦਫ਼ਤਰ ਸਾਹਮਣੇ ਹੋਈ ਸ਼ਰੇਆਮ ਗੁੰਡਾਗਰਦੀ - DSP's office
ਲੜਕੀ ਦੇ ਸਹੁਰੇ ਪਰਿਵਾਰ ਨੇ ਉਹਨਾਂ ’ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ, ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਹੈ ਜਿਸ ਕਾਰਨ ਸਾਡੇ ਨਾਲ ਕੁੱਟਮਾਰ ਕੀਤੀ ਗਈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਮਜੀਠਾ ਪੁਲਿਸ ਦੇ ਡੀਐਸਪੀ ਦਫ਼ਤਰ ਸਾਹਮਣੇ ਹੋਈ ਸ਼ਰੇਆਮ ਗੁੰਡਾਗਰਦੀ
ਇਹ ਵੀ ਪੜੋ: ਕੈਪਟਨ ਨੇ ਕੇਸ ਹਾਰਨ ਲਈ ਰੱਖੀ ਹੈ ਅਤੁਲ ਨੰਦਾ ਦੀ ਟੀਮ: ਭਗਵੰਤ ਮਾਨ
ਉਧਰ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੌਕੇ ’ਤੇ ਪਹੁੰਚ ਜਖਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਪਰ ਅਜੇ ਉਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ ਜਿਸਦੇ ਚਲਦੇ ਉਹ ਇਸ ਕੇਸ ਬਾਰੇ ਅਜੇ ਕੁਝ ਵੀ ਦਸਣ ਵਿਚ ਅਸਮਰਥ ਹਨ।ਇਹ ਵੀ ਪੜੋ: ਅਤੁਲ ਨੰਦਾ ਸਮੇਤ ਲੀਗਲ ਟੀਮ ਦੇ ਬਚਾਓ 'ਚ ਆਏ ਕੈਪਟਨ