ਅੰਮ੍ਰਿਤਸਰ: ਕਹਿੰਦੇ ਹਨ ਜਦੋਂ ਕਿਸਮਤ ਬਦਲਦੀ ਹੈ ਤਾਂ ਰਾਤੋਂ ਰਾਤ ਵਿਅਕਤੀ ਨੂੰ ਅਮੀਰ ਤੋਂ ਗਰੀਬ ਅਤੇ ਗਰੀਬ ਤੋਂ ਅਮੀਰ ਬਣਾ ਦਿੰਦੀ ਹੈ। ਅਜਿਹਾ ਹੀ ਕੁਝ ਹੋਇਆ ਹੈ ਅੰਮ੍ਰਿਤਸਰ ਦੇ ਕਸਬਾ ਬਾਬਾ ਬਕਾਲਾ ਸਾਹਿਬ ਵਿਖੇ ਛੋਟੀ ਬੱਚੀ ਹਰਸਿਮਰਨ ਕੌਰ ਦੇ ਨਾਲ, ਜਿਸ ਵੱਲੋਂ 100 ਰੁਪਏ ਦੀ ਲਾਟਰੀ ਪਾਈ ਗਈ ਜਿਸ ਨੇ ਉਸ ਨੂੰ ਲੱਖਪਤੀ ਬਣਾ ਦਿੱਤਾ।
ਲਾਟਰੀ ਚੋਂ ਨਿਕਲਿਆ 10 ਲੱਖ ਰੁਪਏ ਦਾ ਇਨਾਮ:ਦੱਸ ਦਈਏ ਕਿ ਹਰਸਿਮਰਨ ਕੌਰ ਵੱਲੋਂ 100 ਰੁਪਏ ਦੀ ਲਾਟਰੀ ਪਾਈ ਗਈ ਸੀ ਜਿਸ ਚੋਂ ਉਸ ਨੂੰ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਜਿਸ ਤੋਂ ਬਾਅਦ ਪਰਿਵਾਰ ਚ ਖੁਸ਼ੀ ਦੀ ਲਹਿਰ ਛਾ ਗਈ ਹੈ।
ਛੋਟੀ ਬੱਚੀ ਨੇ 100 ਰੁਪਏ ਦੀ ਪਾਈ ਲਾਟਰੀ 'ਪਹਿਲਾਂ ਪਿਤਾ ਨੇ ਕਰ ਦਿੱਤਾ ਸੀ ਮਨ੍ਹਾਂ': ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਸਿਮਰਨ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਜੈਮਲ ਸਿੰਘ ਰੋਜ਼ਾਨਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਬਾਹਰ ਸਟਾਲ ਲਗਾ ਕੇ ਸਮਾਨ ਵੇਚਦੇ ਹਨ। ਐਤਵਾਰ ਨੂੰ ਸਕੂਲੋਂ ਛੁੱਟੀ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਕੰਮ ਵਿਚ ਹੱਥ ਵਢਾਉਣ ਲਈ ਸਟਾਲ ’ਤੇ ਪਹੁੰਚੀ। ਉੱਥੇ ਕੁਝ ਸਮੇਂ ਬਾਅਦ ਇਕ ਵਿਅਕਤੀ ਉਨ੍ਹਾਂ ਦੇ ਸਟਾਲ ’ਤੇ ਆਇਆ ਜਿਸ ਨੇ ਉਸ ਦੇ ਪਿਤਾ ਨੂੰ ਲਾਟਰੀ ਪਾਉਣ ਲਈ ਕਿਹਾ ਪਰ ਉਸਦੇ ਪਿਤਾ ਨੇ ਲਾਟਰੀ ਪਾਉਣ ਤੋਂ ਇਨਕਾਰ ਕਰ ਦਿੱਤਾ।
ਪਰਿਵਾਰ ਚ ਖੁਸ਼ੀ ਦੀ ਲਹਿਰ: ਹਰਸਿਮਰਨ ਕੌਰ ਨੇ ਅੱਗੇ ਦੱਸਿਆ ਕਿ ਉਸਦੇ ਜਿੱਦ ਕਰਨ ਤੋਂ ਬਾਅਦ ਉਸਦੇ ਪਿਤਾ ਨੇ ਲਾਟਰੀ ਖਰੀਦਣ ਦੇ ਲਈ 100 ਰੁਪਏ ਦੇ ਦਿੱਤੇ। ਜਿਸਦੇ ਸਿੱਟੇ ਵੱਜੋਂ ਅੱਜ ਉਨ੍ਹਾਂ ਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਅਤੇ ਪਰਿਵਾਰ ਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਹਰਸਿਮਰਨ ਕੌਰ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਹ ਆਪਣੇ ਪਿਤਾ ਦੇ ਕੰਮਕਾਰ ਵਧਾਉਣ ਤੋਂ ਇਲਾਵਾ ਆਪਣੀ ਅਤੇ ਆਪਣੇ ਭੈਣਾਂ ਭਰਾਵਾਂ ਦੀ ਚੰਗੀ ਸਿੱਖਿਆ ਦੇ ਲਈ ਖਰਚੇਗੀ।
ਇਹ ਵੀ ਪੜੋ:ਖੇਤੀਬਾੜੀ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੇ ਦੱਸਿਆ 'ਖਾਨਾਪੂਰਤੀ'