ਅੰਮ੍ਰਿਤਸਰ:ਮਾਂ ਦੁਰਗਾ ਦੇ ਸ਼ਰਦ ਨਰਾਤੇ (NAVRATRI) ਅੱਜ ਤੋਂ ਸ਼ੁਰੂ ਹੋ ਗਏ ਹਨ। ਨਰਾਤਿਆਂ ਦੇ ਨਾਲ-ਨਾਲ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਥੋਂ ਦੇ ਦੁਰਗਿਆਣਾ ਮੰਦਿਰ (DURGIANA TEMPLE ) 'ਚ ਸਥਿਤ ਸ੍ਰੀ ਹਨੂੰਮਾਨ ਮੰਦਰ (SRI hanuman Mandir) ਵਿਖੇ ਲੰਗੂਰ ਮੇਲਾ (LANGOOR MELA) ਸ਼ੁਰੂ ਹੋ ਗਿਆ ਹੈ।
10 ਦਿਨਾਂ ਤੱਕ ਚਲਦਾ ਹੈ ਲੰਗੂਰ ਮੇਲਾ
ਇਸ ਦੌਰਾਨ ਸ਼ਹਿਰ ਦੇ ਨਾਵਰਤਾਰਿਆਂ 'ਤੇ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਭੇਸ ਵਿੱਚ ਸਜਾ ਕੇ ਮੱਥਾ ਟੇਕਣ ਲਈ ਮੰਦਿਰ ਆਉਂਦੇ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਬੱਚਿਆਂ ਦੀ ਮੰਨਤ ਪੂਰੀ ਹੁੰਦੀ ਹੈ, ਉਹ ਆਪਣੇ ਬੱਚਿਆਂ ਨੂੰ ਨਾਵਰਤਰਿਆਂ 'ਤੇ ਲੰਗੂਰ ਦੀ ਵੇਸ ਭੂਸ਼ਾਂ ਵਿੱਚ ਸਜਾ ਕੇ ਆਪਣੀ ਮੰਨਤ ਪੂਰੀ ਕਰਨ ਆਉਂਦੇ ਹਨ। ਇਹ ਲੰਗੂਰ ਮੇਲਾ ਨਵਰਤਰਿਆਂ ਦੌਰਾਨ 10 ਦਿਨਾਂ ਤੱਕ ਚਲਦਾ ਹੈ।
ਦੁਰਗਿਆਣਾ ਮੰਦਿਰ 'ਚ ਸ਼ੁਰੂ ਹੋਇਆ 'ਲੰਗੂਰ ਮੇਲਾ' ਇਹ ਵੀ ਪੜ੍ਹੋ :ਸ਼ਰਦ ਨਰਾਤੇ 2021 : ਸੰਕਲਪ ਦਾ ਨਾਂਅ ਵਰਤ ਹੈ, ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਪੂਜਾ ਹੋਵੇਗੀ ਸਫਲ
ਲੰਗੂਰ ਮੇਲੇ ਦਾ ਇਤਿਹਾਸ (History of LANGOOR MELA)
ਸਥਿਤ ਸ੍ਰੀ ਹਨੂੰਮਾਨ ਮੰਦਰ ’ਚ ਪੁਰਾਤਨ ਸਮੇਂ ਤੋਂ ਅਸੂ ਦੇ ਨਰਾਤਿਆਂ ’ਚ ਲੱਗਣ ਵਾਲਾ ਲੰਗੂਰ ਮੇਲਾ ਵਿਸ਼ਵ ’ਚ ਪ੍ਰਸਿੱਧ ਹੈ। ਰਾਮਾਇਣ ਕਾਲ ’ਚ ਜਿਸ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹਾ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਸ੍ਰੀ ਹਨੂੰਮਾਨ ਜੀ ਵੀ ਇਸ ਸਥਾਨ ’ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਉਨ੍ਹਾਂ ਦੇ ਪ੍ਰਭੂ ਸ਼ਰੀ ਰਾਮ ਜੀ ਦੇ ਬੱਚੇ ਹਨ। ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁੱਝ ਨਹੀਂ ਕਿਹਾ।
ਦੁਰਗਿਆਣਾ ਮੰਦਿਰ 'ਚ ਸ਼ੁਰੂ ਹੋਇਆ 'ਲੰਗੂਰ ਮੇਲਾ' ਲਵ ਤੇ ਕੁਸ਼ ਨੇ ਸ੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਇਸ ਸਥਾਨ ’ਤੇ ਪੁੱਜੀ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ’ਤੇ ਆ ਕੇ ਬੈਠੇ, ਉਸ ਸਥਾਨ ’ਤੇ ਬਾਅਦ ’ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ। ਸ੍ਰੀ ਹਨੂੰਮਾਨ ਜੀ ਨੂੰ ਜਿਸ ਦਰਖਤ ਨਾਲ ਬੰਨਿਆਂ ਗਿਆ ਸੀ, ਉਹ ਅੱਜ ਵੀ ਇਥੇ ਮੌਜੂਦ ਹੈ।
ਕਿਉਂ ਮਨਾਇਆ ਜਾਂਦਾ ਹੈ ਲੰਗੂਰ ਮੇਲਾ
ਜਿਨ੍ਹਾਂ ਲੋਕਾਂ ਦੇ ਘਰ ਪੁੱਤਰ ਨਹੀਂ ਹੁੰਦਾ, ਉਹ ਇਥੇ ਆ ਕੇ ਬੋਹੜ ਦੇ ਦਰਖ਼ਤ 'ਤੇ ਮੌਲੀ ਬੰਨ੍ਹ ਕੇ ਪੁੱਤਰ ਪ੍ਰਾਪਤੀ ਦੀ ਮੰਨਤ ਮੰਗਦੇ ਹਨ। ਜਦੋਂ ਉਨ੍ਹਾਂ ਘਰ ਪੁੱਤਰ ਹੋ ਜਾਂਦਾ ਹੈ ਤਾਂ ਉਹ ਬੱਚੇ ਨੂੰ ਨਰਾਤਿਆਂ ’ਚ ਦੋ ਸਮੇਂ ਸਵੇਰੇ-ਸ਼ਾਮ ਲੰਗੂਰ ਦੇ ਪਹਿਰਾਵੇ ’ਚ ਸ੍ਰੀ ਹਨੂੰਮਾਨ ਮੰਦਰ ਵਿਖੇ 10 ਦਿਨ ਮੱਥਾ ਟਿਕਾਉਂਦੇ ਹਨ। ਦੁਸ਼ਹਿਰੇ ਤੋਂ ਅਗਲੇ ਦਿਨ ਇਕਾਦਸ਼ੀ ਵਾਲੇ ਦਿਨ ਪੋਸ਼ਾਕ ਉਸੇ ਥਾਂ ਉਤਾਰੀ ਜਾਂਦੀ ਹੈ, ਜਿਥੇ ਮੌਲੀ ਬੰਨ੍ਹੀ ਗਈ ਸੀ।
ਇਹ ਵੀ ਪੜ੍ਹੋ :ਸ਼ਰਦ ਨਰਾਤੇ 2021 : ਜਾਣੋ ਨਰਾਤੇ 'ਚ ਸ਼ੁੱਭ ਮਹੂਰਤ ਤੇ ਤਰੀਕਾਂ