ਪੰਜਾਬ

punjab

ETV Bharat / city

ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ - ਦੁਰਗਿਆਣਾ ਤੀਰਥ ਵਿੱਚ ਸਥਿਤ ਹਨੂੰਮਾਨ ਮੰਦਰ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੂ ਨਰਾਤਿਆਂ ਵਿੱਚ ਦੁਰਗਿਆਣਾ ਤੀਰਥ ਵਿੱਚ ਸਥਿਤ ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ ਆਪਣੀ ਮੰਨਤ ਮੰਗਦੇ ਹਨ ਅਤੇ ਮੰਨਤ ਦੇ ਪੂਰੀ ਹੋਣ ਤੋਂ ਬਾਅਦ ਆਪਣੇ ਬੱਚਿਆ ਨੂੰ ਇੱਥੇ ਬੱਚਿਆਂ ਨੂੰ ਲੰਗੂਰ ਦੇ ਰੂਪ ਵਿੱਚ ਲੈਕੇ ਮੰਦਿਰ ਵਿੱਚ ਪਹੁੰਚਦੇ ਹਨ।

Langur mela in Amritsar
ਲੰਗੂਰ ਮੇਲਾ ਹੋਇਆ ਸ਼ੁਰੂ

By

Published : Sep 26, 2022, 10:08 AM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਵੱਡਾ ਹਨੂੰਮਾਨ ਮੰਦਰ ਜੋ ਕਿ ਦੁਰਗਿਆਣਾ ਤੀਰਥ ਵਿੱਚ ਹੈ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਲੰਗੂਰ ਮੇਲਾ ਅਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਸ਼ੁਰੂ ਹੋ ਗਿਆ ਹੈ। ਇਹ ਅਸੂ ਦੇ ਨਰਾਤਿਆਂ ਵਿੱਚ ਹੀ ਲੰਗੂਰ ਮੇਲਾ ਚਲਦਾ ਹੈ ਇਸ ਮੇਲੇ ਵਿਚ ਛੋਟੇ ਜੰਮੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਅਤੇ ਨੌਜਵਾਨ ਵੀ ਲੰਗੂਰ ਬਣਦੇ ਹਨ। ਕਹਿੰਦੇ ਹਨ ਕਿ ਪੂਰੇ ਦਸ ਦਿਨ ਤੱਕ ਬ੍ਰਹਮਚਾਰੀ ਬਣ ਕੇ ਨਿਯਮ ਦੇ ਨਾਲ ਨਾਲ ਪੂਰੇ ਰਸਮੋ ਰਿਵਾਜ ਨਾਲ ਜੀਵਨ ਬਤੀਤ ਕਰਨਾ ਪੈਂਦਾ ਹੈ ਇਹ ਦਸ ਦਿਨ ਦਾ ਬ੍ਰਹਮਚਾਰੀ ਜੀਵਨ ਦੁਸਹਿਰੇ ਵਾਲੇ ਦਿਨ ਖਤਮ ਹੁੰਦਾ ਹੈ।

ਦੱਸ ਦਈਏ ਕਿ ਦੁਰਗਿਆਣਾ ਤੀਰਥ ਕਮੇਟੀ ਵੱਲੋਂ ਲੰਗੂਰ ਮੇਲੇ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਜਿਨ੍ਹਾਂ ਦੀ ਮੁਰਾਦ ਪੂਰੀ ਹੁੰਦੀ ਹੈ ਉੱਥੇ ਮੱਥਾ ਟੇਕਣ ਜ਼ਰੂਰ ਆਉਂਦੇ ਹਨ। ਇੱਥੇ ਪਹੁੰਚੇ ਸ਼ਰਧਾਲੂਆਂ ਨੇ ਦੱਸਿਆ ਕਿ ਇੱਥੇ ਉਨ੍ਹਾਂ ਵੱਲੋਂ ਪੁੱਤਰ ਦੀ ਦਾਤ ਮੰਗੀ ਸੀ ਜੋ ਹਨੂੰਮਾਨ ਜੀ ਨੇ ਪੂਰੀ ਕੀਤੀ ਇਸ ਕਰਕੇ ਉਹ ਆਪਣੇ ਪੁੱਤਰ ਨੂੰ ਲੰਗੂਰ ਦਾ ਬਾਣਾ ਪੁਆ ਕੇ ਇੱਥੇ ਮੱਥਾ ਟਿਕਾਉਣ ਆਏ ਹਨ।

ਲੰਗੂਰ ਮੇਲਾ ਹੋਇਆ ਸ਼ੁਰੂ

ਉਨ੍ਹਾਂ ਅੱਗੇ ਦੱਸਿਆ ਕਿ ਲੰਗੂਰ ਬਣਨ ਦੇ ਵਿਚ ਕੁਝ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ ਜਿਵੇਂ ਕਿ ਪਿਆਜ਼ ਨਹੀਂ ਖਾਣਾ। ਕੱਟੀ ਹੋਈ ਸਬਜ਼ੀ ਜਾਂ ਚੀਜ਼ ਨਹੀਂ ਖਾਣੀ ਨੰਗੇ ਪੈਰੀਂ ਰਹਿਣਾ ਜਮੀਨ ਉੱਤੇ ਸੋਣਾ ਇਹ ਸਭ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮਾਂ ਦੀ ਪਾਲਣਾ ਕਰਕੇ ਹੀ ਸਾਡੀ ਮੰਨਤ ਪੂਰੀ ਹੁੰਦੀ ਹੈ।

ਇਹ ਹੈ ਮਾਨਤਾ: ਮੰਦਰ ਦੇ ਪੰਡਿਤ ਨੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਸ੍ਰੀ ਰਾਮ ਜੀ ਨੇ ਜਿਸ ਸਮੇਂ ਅਸ਼ਵਮੇਧ ਯੱਗ ਕਰਵਾਇਆ ਅਤੇ ਆਪਣਾ ਘੋੜਾ ਵਿਸ਼ਵ ਵਿੱਚ ਆਪਣੀ ਜਿੱਤ ਹਾਸਲ ਕਰਨ ਲਈ ਛੱਡ ਦਿੱਤਾ ਤੇ ਇਸੇ ਸਥਾਨ ’ਤੇ ਲਵ ਅਤੇ ਕੁਸ਼ ਨੇ ਉਸ ਘੋੜੇ ਨੂੰ ਫੜ ਕੇ ਬਰਗਦ ਦੇ ਰੁੱਖ ਨਾਲ ਬੰਨ੍ਹ ਲਿਆ। ਕਹਿੰਦੇ ਹਨ ਕਿ ਜਦੋਂ ਇਸ ਘੋੜੇ ਨੂੰ ਸ੍ਰੀ ਹਨੂੰਮਾਨ ਜੀ ਲਵ ਕੁਸ਼ ਤੋਂ ਆਜ਼ਾਦ ਕਰਵਾਉਣ ਲਈ ਪਹੁੰਚੇ ਤਾਂ ਲਵ ਕੁੱਸ਼ ਦੋਨਾਂ ਨੇ ਹਨੂਮਾਨ ਜੀ ਨੂੰ ਇੱਥੇ ਬੰਦੀ ਬਣਾ ਲਿਆ ਅਤੇ ਇਸੇ ਸਥਾਨ ਤੇ ਹਨੂੰਮਾਨ ਜੀ ਬੈਠ ਗਏ।

ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਸ੍ਰੀ ਹਨੂਮਾਨ ਜੀ ਦੀ ਮੂਰਤੀ ਇੱਥੇ ਸਵੈ ਪ੍ਰਗਟ ਹੋ ਗਈ। ਇਹ ਵੀ ਮਾਨਤਾ ਹੈ ਕਿ ਜੋ ਵੀ ਇਸ ਹਨੂੰਮਾਨ ਮੰਦਰ ਵਿੱਚ ਆਪਣੇ ਮਨ ਦੀ ਮੁਰਾਦ ਮੰਗਦਾ ਹੈ ਉਹ ਪੂਰੀ ਹੁੰਦੀ ਹੈ ਅਤੇ ਮੰਗ ਪੂਰੀ ਹੋਣ ਤੇ ਉਹ ਵਿਅਕਤੀ ਇਨ੍ਹਾਂ ਨਰਾਤਿਆਂ ਵਿੱਚ ਲੰਗੂਰ ਦਾ ਬਾਣਾ ਪਾ ਕੇ ਹਰ ਰੋਜ਼ ਸਵੇਰੇ ਸ਼ਾਮ ਇੱਥੇ ਮੱਥਾ ਟੇਕਣ ਆਉਂਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗੂਰਾਂ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਹ ਵੀ ਪੜੋ:ਅਗਲੇ ਮਹੀਨੇ ਛੁੱਟੀਆਂ ਹੀ ਛੁੱਟੀਆਂ, ਅਕਤੂਬਰ ਵਿੱਚ 21 ਦਿਨ ਬੰਦ ਰਹਿਣਗੇ ਬੈਂਕ

ABOUT THE AUTHOR

...view details