ਪੰਜਾਬ

punjab

ETV Bharat / city

ਮਕਾਨ ਮਾਲਕ ਨੇ ਕਿਰਾਏਦਾਰ 'ਤੇ ਕਿਰਾਇਆ ਨਾ ਮਿਲਣ ਕਰਕੇ ਚਲਾਈ ਗੋਲੀ

ਲੌਕਡਾਊਨ ਕਾਰਨ ਸਾਰੇ ਕਾਰੋਬਾਰ ਬੰਦ ਹੋਣ ਕਾਰਨ ਜਿਥੇ ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਉਥੇ ਅੰਮ੍ਰਿਤਸਰ 'ਚ ਇੱਕ ਮਕਾਨ ਮਾਲਿਕ ਤੇ ਕਿਰਾਏਦਾਰ ਵਿਚਾਲੇ ਕਿਰਾਇਆ ਦੇਣ ਨੂੰ ਲੈ ਕੇ ਝਗੜਾ ਹੋਣ ਦੀ ਖ਼ਬਰ ਹੈ। ਇਸ ਝਗੜੇ ਦੌਰਾਨ ਕਿਰਾਇਆ ਨਾ ਮਿਲਣ ਤੋਂ ਨਾਰਾਜ਼ ਮਕਾਨ ਮਾਲਿਕ ਨੇ ਕਿਰਾਏਦਾਰ ਉੱਤੇ ਕਿਰਾਏਦਾਰ 'ਤੇ ਫਾਈਰਿੰਗ ਕੀਤੀ ਗਈ।

By

Published : Jun 4, 2020, 3:56 PM IST

ਕਿਰਾਏਦਾਰ 'ਤੇ ਕੀਤੀ ਫਾਈਰਿੰਗ
ਕਿਰਾਏਦਾਰ 'ਤੇ ਕੀਤੀ ਫਾਈਰਿੰਗ

ਅੰਮ੍ਰਿਤਸਰ : ਲੌਕਡਾਊਨ ਦੇ ਚਲਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਪਏ ਹਨ। ਇਸ ਕਾਰਨ ਕਈ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਸ਼ਹਿਰ ਦੇ ਸੁਲਤਾਨ ਵਿੰਡ ਰੋਡ 'ਤੇ ਇੱਕ ਮਕਾਨ ਮਾਲਕ ਤੇ ਕਿਰਾਏਦਾਰ ਵਿਚਾਲੇ ਕਿਰਾਇਆ ਅਦਾ ਨਾ ਦਿੱਤੇ ਜਾਣ ਕਾਰਨ ਆਪਸੀ ਝਗੜਾ ਹੋ ਗਿਆ।

ਕਿਰਾਏਦਾਰ 'ਤੇ ਕੀਤੀ ਫਾਈਰਿੰਗ

ਸਥਾਨਕ ਲੋਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਲੌਕਡਾਊਨ ਕਾਰਨ ਕੰਮ ਨਾ ਮਿਲਣ ਦੇ ਚਲਦੇ ਕਿਰਾਏਦਾਰ ਵੱਲੋਂ ਸਹੀ ਸਮੇਂ 'ਤੇ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਅਦਾ ਕੀਤਾ ਗਿਆ। ਜਿਸ ਕਾਰਨ ਮਕਾਨ ਮਾਲਿਕ ਤੇ ਕਿਰਾਏਦਾਰ ਵਿਚਾਲੇ ਝਗੜਾ ਹੋ ਗਿਆ। ਦੂਜੇ ਪਾਸੇ ਕਿਰਾਏਦਾਰ ਵੀ ਮਕਾਨ ਮਾਲਕ ਤੋਂ ਜਬਰਨ ਕਿਰਾਇਆ ਮੰਗੇ ਜਾਣ ਕਾਰਨ ਨਾਰਾਜ਼ ਸੀ। ਇਹ ਝਗੜਾ ਇੰਨਾ ਕੁੰ ਵੱਧ ਗਿਆ ਕਿ ਗੁੱਸੇ 'ਚ ਆ ਕੇ ਮਕਾਨ ਮਾਲਕ ਨੇ ਕਿਰਾਏਦਾਰ ਉੱਤੇ ਗੋਲੀਆਂ ਚਲਾਈਆਂ।

ਲੋਕਾਂ ਵੱਲੋਂ ਫਾਈਰਿੰਗ ਦੀ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਬਾਰੇ ਦੱਸਦੇ ਹੋਏ ਏਸੀਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details