ਅੰਮ੍ਰਿਤਸਰ: ਬਰਗਾੜੀ ਬੇਅਦਬੀ ਮਾਮਲੇ ਤੋਂ ਬਾਅਦ ਹੋਏ ਕੋਟਕਪੂਰਾ ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਕਰਨ ਲਈ ਐੱਸਆਈਟੀ ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਲਵਾਈ ਤੇ ਕਿਹਾ ਕਿ ਮੈਂ ਜੋ ਵੀ ਜਾਂਚ ਕੀਤੀ ਹੈ ਉਹ ਬਿਲਕੁਲ ਤੱਥਾਂ ਉੱਤੇ ਅਧਾਰਿਤ ਹੈ। ਉਹਨਾਂ ਨੇ ਕਿਹਾ ਕਿ ਚਲਾਨ ਵਿੱਚ ਜੋ ਵੀ ਪੇਸ਼ ਕੀਤਾ ਗਿਆ ਉਸ ਦੇ ਇੱਕ-ਇੱਕ ਪਹਿਲੂ ’ਤੇ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ।
ਇਹ ਵੀ ਪੜੋ: ਆਕਸੀਜਨ ਸਿਲੰਡਰ ਨਾਲ ਲੈ ਕੇ ਡੀਸੀ ਦਫਤਰ ਪਹੁੰਚਿਆ ਮਰੀਜ਼, ਲਗਾਈ ਇਹ ਗੁਹਾਰ