ਅਜਨਾਲਾ: ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ’ਚ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ ਜਿਸਦੇ ਚਲਦੇ ਅਜਨਾਲਾ ਦੇ ਕਸਬਾ ਕੁੱਕੜਾਂਵਾਲਾ ਵਿਖੇ 18 ਅਪ੍ਰੈਲ ਨੂੰ ਕਿਸਾਨ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਜਿਸ ’ਚ ਵੱਡੇ ਕਿਸਾਨ ਆਗੂਆਂ ਤੇ ਕਲਾਕਾਰ ਪਹੁੰਚ ਰਹੇ ਹਨ।
ਅਜਨਾਲਾ ’ਚ 18 ਅਪ੍ਰੈਲ ਨੂੰ ਹੋਵੇਗੀ ਕਿਸਾਨ ਮਹਾਂ ਪੰਚਾਇਤ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ 18 ਅਪ੍ਰੈਲ ਨੂੰ ਕੁੱਕੜਾਂ ਵਾਲਾ ਵਿਖੇ ਕਿਸਾਨ ਮਹਾ ਪੰਚਾਇਤ ਹੋਣ ਜਾ ਰਹੀ ਹੈ ਜਿਸ ’ਚ ਵੱਡੇ ਕਿਸਾਨ ਲੀਡਰ ਅਤੇ ਕਲਾਕਾਰ ਪਹੁੰਚ ਰਹੇ ਹਨ।
ਇਹ ਵੀ ਪੜੋ: ਮੰਡੀ ’ਚ ਨਾ ਬੈਠਣ ਨੂੰ ਥਾਂ ਹੈ ਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ- ਕਿਸਾਨ
ਇਸ ਸੰਬੰਧੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ 18 ਅਪ੍ਰੈਲ ਨੂੰ ਕੁੱਕੜਾਂ ਵਾਲਾ ਵਿਖੇ ਕਿਸਾਨ ਮਹਾ ਪੰਚਾਇਤ ਹੋਣ ਜਾ ਰਹੀ ਹੈ ਜਿਸ ’ਚ ਵੱਡੇ ਕਿਸਾਨ ਲੀਡਰ ਅਤੇ ਕਲਾਕਾਰ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਅਜੇ ਵੀ ਕਿਸਾਨਾਂ ਨੂੰ ਛੇੜ ਆਪਣੀ ਸਿਆਸੀ ਰੋਟੀਆਂ ਸੇਕ ਰਹੀਆਂ ਹਨ ਜੇਕਰ ਉਹ ਸੱਚਮੁੱਚ ਕਿਸਾਨਾਂ ਦੇ ਨਾਲ ਹਨ ਤਾਂ ਸਾਰਾ ਕੁਝ ਛੱਡ ਅਸਤੀਫਾ ਦੇ ਕਿਸਾਨਾਂ ਕੋਲ ਪਹੁੰਚਣ।
ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਨੇ ਕਿਹਾ ਕਿ 18 ਨੂੰ ਹੋਣ ਜਾ ਰਹੇ ਕਿਸਾਨ ਮਹਾਂ ਪੰਚਾਇਤ ਕਰਕੇ ਉਹ ਜਗ੍ਹਾ-ਜਗ੍ਹਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਮਹਾਂ ਪੰਚਾਇਤ ’ਚ ਆਉਣ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜੋ: ਕੇਂਦਰ ਨੂੰ ਲਲਕਾਰਾ ਮਾਰ ਦਿੱਲੀ ਲਈ ਰਵਾਨਾ ਹੋਇਆ ਲੱਖਾ ਸਿਧਾਣਾ