ਅੰਮ੍ਰਿਤਸਰ:ਉਪ ਪੁਲਿਸ ਕਪਤਾਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਅਧੀਂਨ ਪੈਂਦੇ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਦੋ ਕਥਿਤ ਮੁਲਜਮਾਂ ਨੂੰ ਹੈਰੋਇਨ ਸਣੇ ਕਾਬੂ ਕੀਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਡੀ.ਐਸ.ਪੀ ਸੁਰਿੰਦਰਪਾਲ ਧੋਗੜੀ ਦੀ ਅਗਵਾਈ ਹੇਠ ਥਾਣਾ ਖਲਚੀਆਂ ਐਸਐਚਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਜੀਟੀ ਰੋਡ ਪੁਲ ਭਿੰਡਰ ਤੋਂ ਕਥਿਤ ਮੁਲਜਮ ਸੰਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਿਹਰਬਾਨ (ਲੁਧਿਆਣਾ) ਅਤੇ ਲਲਿਤ ਕੁਮਾਰ ਪੁੱਤਰ ਤੇਲੂ ਰਾਮ ਵਾਸੀ ਗੌਸਗੜ੍ਹ ਕਾਲੋਨੀ ਲੁਧਿਆਣਾ ਨੂੰ 60 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਮੇਤ ਕਾਬੂ ਕੀਤਾ ਹੈ।
ਖਲਚੀਆਂ ਪੁਲਿਸ ਨੇ 60 ਗ੍ਰਾਮ ਹੈਰੋਇਨ ਸਣੇ ਦੋ ਕਾਬੂ - ਮੁਲਜਮ ਸੰਦੀਪ ਸਿੰਘ
ਥਾਣਾ ਖਲਚੀਆਂ ਐਸਐਚਓ ਸਬ ਇੰਸਪੈਕਟਰ ਬਲਜਿੰਦਰ ਸਿੰਘ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਜੀਟੀ ਰੋਡ ਪੁੱਲ ਭਿੰਡਰ ਤੋਂ ਕਥਿਤ ਮੁਲਜ਼ਮ ਸੰਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਿਹਰਬਾਨ (ਲੁਧਿਆਣਾ) ਅਤੇ ਲਲਿਤ ਕੁਮਾਰ ਪੁੱਤਰ ਤੇਲੂ ਰਾਮ ਵਾਸੀ ਗੋਸਗੜ ਕਾਲੋਨੀ ਲੁਧਿਆਣਾ ਨੂੰ 60 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਮੇਤ ਕਾਬੂ ਕੀਤਾ ਹੈ।
ਖਲਚੀਆਂ ਪੁਲਿਸ ਨੇ 60 ਗ੍ਰਾਮ ਹੈਰੋਇਨ ਸਣੇ ਦੋ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਇਸ ਸਬੰਧੀ ਉਕਤ ਕਥਿਤ ਮੁਲਜਮਾਂ ਖਿਲਾਫ ਥਾਣਾ ਖਲਚੀਆ ਵਿਖੇ ਮੁਕੱਦਮਾ ਨੰ. 80, ਜੁਰਮ 22,29/61/85 ਐਨਡੀਪੀਐਸ ਐਕਟ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਤਫਤੀਸ਼ ਐਸ.ਆਈ ਤੇਜਪਾਲ ਸਿੰਘ ਨੂੰ ਸੋਂਪੀ ਗਈ ਹੈ।ਉਨਾਂ ਦੱਸਿਆ ਕਿ ਕਥਿਤ ਮੁਲਜਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇੰਨ੍ਹਾਂ ਦੇ ਹੋਰਨਾਂ ਲੰਿਕਜ ਬਾਰੇ ਪਤਾ ਲਗਾਇਆ ਜਾ ਸਕੇ।