ਅੰਮ੍ਰਿਤਸਰ: ਜੋੜਾ ਫਾਟਕ ਰੇਲ ਹਾਦਸੇ ਨੂੰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਨਾ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤਲਵਾਰ ਨੇ ਪ੍ਰਸ਼ਾਸਨ ਤੇ ਸਰਕਾਰ 'ਤੇ ਇੱਕ ਵਾਰ ਮੁੱੜ ਤੋਂ ਨਿਸ਼ਾਨੇ ਵਿਨ੍ਹੇ ਹਨ। ਤਲਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਹਾਦਸੇ ਨੂੰ ਇੱਕ ਸਾਲ ਹੋਣ ਦੇ ਬਾਵਜੂਦ ਕਿਸੇ ਮੁਲਜ਼ਮ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਜਾਂਚ ਦੌਰਾਨ ਕੋਈ ਦੋਸ਼ੀ ਸਾਹਮਣੇ ਆਇਆ ਹੈ।
ਜੋੜਾ ਫਾਟਕ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਹੋਈ ਬੇਇੰਸਾਫੀ: ਅਸ਼ੋਕ ਤਲਵਾਰ - Amritsar news
ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤਲਵਾਰ ਨੇ ਪ੍ਰਸ਼ਾਸਨ ਤੇ ਸਰਕਾਰ 'ਤੇ ਇੱਕ ਵਾਰ ਮੁੱੜ ਤੋਂ ਨਿਸ਼ਾਨੇ ਵਿਨ੍ਹੇ ਹਨ। ਸਿੱਧੂ 'ਤੇ ਨਿਸ਼ਾਨੇ ਵਿਨ੍ਹਦੇ ਹੋਏ ਤਲਵਾਰ ਨੇ ਕਿਹਾ ਕਿ ਸਿੱਧੂ ਨੇ ਉਸ ਵੇਲੇ ਆਪਣੀ ਪਤਨੀ ਤੇ ਮਿੱਠੂ ਮਦਾਨ ਨੂੰ ਬਚਾਣ ਲਈ ਪੀੜਤ ਪਰਿਵਾਰਾਂ ਨਾਲ ਬੇਇੰਸਾਫੀ ਕੀਤੀ ਹੈ।
ਤਲਵਾਰ ਨੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨੇ ਵਿਨ੍ਹਦੇ ਹੋਏ ਕਿਹਾ ਕਿ ਸਿੱਧੂ ਨੇ ਉਸ ਵੇਲੇ ਆਪਣੀ ਪਤਨੀ ਤੇ ਮਿੱਠੂ ਮਦਾਨ ਨੂੰ ਬਚਾਣ ਲਈ ਪੀੜਤ ਪਰਿਵਾਰਾਂ ਨੂੰ ਗੋਦ ਲੈਣ ਸਮੇਤ ਉਨ੍ਹਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਪਰ ਸਿੰਧੂ ਨੇ ਕਦੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ।
ਤਲਵਾਰ ਨੇ ਕਿਹਾ ਕਿ ਦਸਹਿਰੇ ਦੇ ਪ੍ਰੋਗਰਾਮ ਦਾ ਮੁਖ ਅਯੋਜਕ ਮਿੱਠੂ ਮਦਾਨ ਆਪਣੇ ਘਰ ਵਿੱਚ ਫੰਕਸ਼ਨ ਕਰਕੇ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਪਾਵੇ ਪੰਜਾਬ ਸਰਕਾਰ ਹੋਵੇ ਜਾ ਕੇਂਦਰ ਸਰਕਾਰ ਦੋਹਾਂ ਨੇ ਇਨ੍ਹਾਂ ਪੀੜਿਤਾਂ ਦੇ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਇਨ੍ਹਾਂ ਪੀੜਤ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਜੇਕਰ ਇਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਪਾਰਟੀ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਇਨ੍ਹਾਂ ਪੀੜਤ ਪਰਿਵਾਰ ਦਾ ਸਾਥ ਦੇਵੇਗੀ। ਪਹਿਲਾ ਰਾਫ਼ੇਲ ਮਿਲਣ ਤੋਂ ਬਾਅਦ ਰਾਜਨਾਥ ਸਿੰਘ ਕਰਨਗੇ ਸ਼ਸਤਰ ਪੂਜਾ