ਅੰਮ੍ਰਿਤਸਰ: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਪਿੰਡ ਡੱਲਾ ਵਿਖੇ ਹਨ। ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਥੇ ਬਰਾਤ ਲੈ ਕੇ ਗਏ ਸਨ, ਉਸ ਪਾਵਨ-ਪਵਿੱਤਰ ਅਸਥਾਨ ਉੱਤੇ ਸ੍ਰੀ ਗੁਰਦੁਆਰਾ ਜੰਞ ਸਾਹਿਬ ਬਣਿਆ ਹੋਇਆ ਹੈ। ਇਥੇ ਹਰ ਸਾਲ ਅੱਸੂ ਦੇ ਮਹੀਨੇ ਵਿੱਚ ਗੁਰੂ ਸਹਿਬ ਦੇ ਵਿਆਹ ਮੌਕੇ ਜੋੜ ਮੇਲਾ ਲਗਾਇਆ ਜਾਂਦਾ ਹੈ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਪਿੰਡ ਦਾ ਗੁਰਦੁਆਰਾ ਜੰਞ ਸਾਹਿਬ ਡੱਲਾ ਵਿਖੇ ਜੋੜ ਮੇਲੇ ਦਾ ਆਯੋਜਨ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਪਿੰਡ ਦਾ ਗੁਰਦੁਆਰਾ ਜੰਞ ਸਾਹਿਬ ਡੱਲਾ ਵਿਖੇ ਹਰ ਸਾਲ ਅੱਸੂ ਦੇ ਮਹੀਨੇ ਜੋੜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਡੱਲੇ ਪਿੰਡ ਵਿੱਚ ਅੱਸੂ ਦੀ ਮੱਸਿਆ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਵਾਰ ਇਹ ਮੇਲਾ ਹਰ 12 ਅਕਤੂਬਰ ਤੋਂ 20 ਅਕਤੂਬਰ ਤੱਕ ਲਗਾਇਆ ਗਿਆ ਹੈ।
ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਹੋਏ ਹੈੱਡ ਗ੍ਰੰਥੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਪਾਵਨ ਨਗਰ ਡੱਲਾ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਸਣੇ ਅੱਠ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਲਈ 22 ਮੰਜੀਆਂ (ਪ੍ਰਚਾਰਕ) ਥਾਪੀਆਂ, ਜਿਨ੍ਹਾਂ ਵਿੱਚੋਂ 4 ਮੰਜੀਦਾਰ ਇਸ ਡੱਲੇ ਪਿੰਡ ਤੋਂ ਸਨ। ਇਸ ਡੱਲੇ ਪਿੰਡ ਵਿੱਚ ਅੱਸੂ ਦੀ ਮੱਸਿਆ ਨੂੰ ਭਾਰੀ ਜੋੜ ਮੇਲਾ ਲਗਦਾ ਹੈ। ਇਸ ਵਾਰ ਇਹ ਮੇਲਾ ਹਰ 12 ਅਕਤੂਬਰ ਤੋਂ 20 ਅਕਤੂਬਰ ਤੱਕ ਲਗਾਇਆ ਗਿਆ ਹੈ।
ਭਾਈ ਹਰਭਜਨ ਸਿੰਘ ਨੇ ਦੱਸਿਆ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਜਦੋਂ ਵਿਆਹੁਣ ਆਏ ਤਾਂ ਜੋ ਉਨ੍ਹਾਂ ਦੇ ਨਾਲ ਗੁਰਸਿੱਖ, ਸੰਤ-ਭਗਤ ਆਏ ਸਨ,ਉਹ ਇਸੇ ਥਾਂ 'ਤੇ ਠਹਿਰੇ ਅਤੇ ਉਨ੍ਹਾਂ ਨੇ ਇਸ ਪਾਕ ਸਥਾਨ ਨੂੰ ਪਵਿੱਤਰ ਕੀਤਾ। ਹੁਣ ਇੱਥੇ ਪਾਵਨ ਅਸਥਾਨ ਗੁਰਦੁਆਰਾ ਜੰਞ ਸਾਹਿਬ ਡੱਲਾ ਸੁਸ਼ੋਭਿਤ ਹੈ।