ਪੰਜਾਬ

punjab

ETV Bharat / city

ਜੰਡਿਆਲਾ ਪੁਲਿਸ ਨੇ ਰੋਟੀ ਬਣਾਉਣ ਦੀ ਸੇਵਾ ਕੀਤੀ ਸ਼ੁਰੂ

ਜੰਡਿਆਲਾ ਪੁਲਿਸ ਵੱਲੋਂ ਮੁਫਤ ਖਾਣੇ ਦੀ ਸ਼ੁਰੂਆਤ ਕੀਤੀ ਗਈ ਹੈ। ਕੋਰੋਨਾ ਮਰੀਜ਼ ਨੂੰ ਖਾਣੇ ਦੀ ਜ਼ਰੂਰਤ ਹੈ ਤਾਂ ਉਹ ਇਹਨਾਂ ਨੰਬਰਾਂ ’ਤੇ ਫੋਨ ਕਰੇ ਤਾਂ ਸਾਡੀ ਟੀਮ ਉਨ੍ਹਾਂ ਨੂੰ ਘਰ ਦੇ ਬਾਹਰ ਇਹ ਪੈਕਿੰਗ ਖਾਣਾ ਪਹੁੰਚਾ ਕੇ ਆਉਂਦੀ ਹੈ।

ਜੰਡਿਆਲਾ ਪੁਲਿਸ ਨੇ ਰੋਟੀ ਬਣਾਉਣ ਦੀ ਸੇਵਾ ਕੀਤੀ ਸ਼ੁਰੂ
ਜੰਡਿਆਲਾ ਪੁਲਿਸ ਨੇ ਰੋਟੀ ਬਣਾਉਣ ਦੀ ਸੇਵਾ ਕੀਤੀ ਸ਼ੁਰੂ

By

Published : May 16, 2021, 11:10 PM IST

ਅੰਮ੍ਰਿਤਸਰ:ਜਿੱਥੇ ਕੋਰੋਨਾ ਮਹਾਂਮਾਰੀ ਦੇ ਚਲਦਿਆ ਲੋਕਾਂ ਨੂੰ ਆਰਥਿਕ ਮੰਦੀ ਤੇ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪੰਜਾਬ ਸਰਕਾਰ ਅਤੇ ਪੁਲਿਸ ਦੇ ਸਹਿਯੋਗ ਨਾਲ ਕੋਵਿਡ ਕੈਂਟੀਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਮਰੀਜਾ ਦੇ ਘਰਾਂ ਤੱਕ ਰੋਟੀ ਪਹੁੰਚਾਈ ਜਾ ਸਕੇ। ਜੰਡਿਆਲਾ ਦੇ ਡੀਐੱਸਪੀ ਸੁਖਵਿੰਦਰ ਪਾਲ ਅਤੇ ਉਹਨਾਂ ਦੀ ਤਮਾਮ ਪੁਲਿਸ ਫੋਰਸ ਵੱਲੋ ਕੋਰੋਨਾ ਮਰੀਜਾਂ ਲਈ ਪਕਾਇਆ ਹੋਇਆ ਖਾਣਾ ਉਹਨਾਂ ਨੇ ਘਰ ਪਹੁੰਚਾਇਆ ਜਾ ਰਿਹਾ ਹੈ।

ਇਹ ਵੀ ਪੜੋ: ਕੋਰੋਨਾ ਦੀ ਲਾਗ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ: ਡਾਕਟਰ

ਉਹਨਾਂ ਕਿਹਾ ਕਿ ਇਹ ਸੁਵਿਧਾ ਲੋਕਾਂ ਨੂੰ 112 ਅਤੇ 181 ’ਤੇ ਫੋਨ ਕਰਕੇ ਮਿਲੇਗੀ ਜੇਕਰ ਕੋਈ ਕੋਰੋਨਾ ਮਰੀਜ਼ ਨੂੰ ਖਾਣੇ ਦੀ ਜ਼ਰੂਰਤ ਹੈ ਤਾਂ ਉਹ ਇਹਨਾਂ ਨੰਬਰਾਂ ’ਤੇ ਫੋਨ ਕਰੇ ਤਾਂ ਸਾਡੀ ਟੀਮ ਉਨ੍ਹਾਂ ਨੂੰ ਘਰ ਦੇ ਬਾਹਰ ਇਹ ਪੈਕਿੰਗ ਖਾਣਾ ਪਹੁੰਚਾ ਕੇ ਆਉਂਦੀ ਹੈ। ਡੀ ਐੱਸ ਪੀ ਸੁਖਵਿੰਦਰ ਪਾਲ ਨੇ ਦੱਸਿਆ ਕਿ ਇਹ ਉਪਰਾਲਾ ਇਸ ਲਈ ਕੀਤਾ ਗਿਆ ਹੈ ਤਾਂਕਿ ਪੰਜਾਬ ਦੇ ਵਿੱਚ ਕੋਈ ਵੀ ਕੋਰੋਨਾ ਮਰੀਜ਼ ਖਾਣਾ ਨਾ ਮਿਲਣ ਕਾਰਣ ਭੁੱਖਾ ਨਾ ਸੋਵੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ।

ਇਹ ਵੀ ਪੜੋ: ਪੰਜਾਬ 'ਚ ਇੱਕ ਦਿਨ 'ਚ ਦਰਜ ਹੋਏ 6,867 ਕੋਰੋਨਾ ਕੇਸ, 217 ਦੀ ਮੌਤ

ABOUT THE AUTHOR

...view details