ਅੰਮ੍ਰਿਤਸਰ: ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸੰਹਾਰ ਕਾਂਡ ਕੀਤਾ ਗਿਆ ਸੀ, ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਹੋਏ 75 ਸਾਲ ਹੋ ਚੱਲੇ ਹਨ ਪਰ ਅਜੇ ਤੱਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਸਰਕਾਰਾਂ ਵੱਲੋਂ ਨਹੀਂ ਮਿਲਿਆ।
13 ਅਪਰੈਲ 1919 ਮੀਂਹ ਵਿੱਚ ਜੱਲ੍ਹਿਆਂਵਾਲੇ ਬਾਗ਼ ਦੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਇੱਥੋਂ ਦੀ ਗਿਣਤੀ 'ਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਇੱਥੇ ਆ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹ ਆਪਣੇ ਆਪਣੇ ਸ਼ਹਿਰ ਨੂੰ ਰਵਾਨਾ ਹੋ ਜਾਂਦੇ ਹਨ ਤੇ ਇਥੇ ਇਕ ਪ੍ਰਣ ਲੈਂਦੇ ਹਨ ਇਹ ਆਪਣੇ ਦੇਸ਼ ਦੀ ਖਾਤਰ ਕੁਝ ਐਸਾ ਕਰਨਗੇ ਕਿ ਦੇਸ਼ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਜੱਲ੍ਹਿਆਂਵਾਲੇ ਬਾਗ਼ ਦੇ ਅੰਦਰ ਜਦੋਂ ਦਾਖ਼ਲ ਹੁੰਦੇ ਹਾਂ ਤੇ ਅੱਜ ਵੀ ਉਹ ਦਿਨ ਚੇਤੇ ਆਉਂਦਾ ਹੈ ਜਦੋਂ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਤੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਦੋਂ ਉਸ ਪੀੜ੍ਹੀ ਗਲੀ ਵਿਚੋਂ ਗੁਜ਼ਰਦੇ ਹਾਂ ਤੇ ਉਹ ਸ਼ਹੀਦ ਚੇਤੇ ਆਉਂਦੇ ਹਨ, ਇੱਥੇ ਉਹ ਸਮਾਰਕ ਉਹ ਦੀਵਾਰਾਂ ਜਿਨ੍ਹਾਂ 'ਤੇ ਗੋਲੀ ਦੇ ਨਿਸ਼ਾਨ ਅਤੇ ਉਹ ਖ਼ੂਨੀ ਖੂਹ ਦੂਰੋਂ ਦੂਰੋਂ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਅਤੇ ਦੇਸ਼ ਭਗਤਾਂ ਦੇ ਬਾਰੇ ਜਾਣਕਾਰੀ ਦੇਣ ਵਿੱਚ ਇਹ ਕਾਫ਼ੀ ਸਹਾਇਕ ਸਿੱਧ ਹੁੰਦੀ ਹੈ।