ਪੰਜਾਬ

punjab

ETV Bharat / city

ਬਿਆਸ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ, ਗੁਟਕਾ ਸਾਹਿਬ ਦੇ ਫਟੇ ਹੋਏ ਮਿਲੇ ਅੰਗ - Insult of Gutka Sahib in Amritsar Beas

ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਬਿਆਸ ਵਿੱਚ ਰੇਲਵੇ ਸਟੇਸ਼ਨ ਨੇੜੇ ਗੁਟਕਾ ਸਾਹਿਬ Insult of Gutka Sahib in Amritsar Beas ਦੇ ਫਟੇ ਹੋਏ ਅੰਗ ਮਿਲੇ ਹਨ।

Insult of Gutka Sahib in Amritsar Beas
Insult of Gutka Sahib in Amritsar Beas

By

Published : Oct 10, 2022, 9:01 PM IST

ਅੰਮ੍ਰਿਤਸਰ:ਜਿਲ੍ਹਾਂ ਅੰਮ੍ਰਿਤਸਰ ਅਧੀਨ ਪੈਂਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਬਿਆਸ ਵਿੱਚ ਗੁਟਕਾ ਸਾਹਿਬ ਦੀ ਕਥਿਤ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ Insult of Gutka Sahib in Amritsar Beas ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਭਾਈ ਬਲਬੀਰ ਸਿੰਘ ਮੁੱਛਲ ਅਤੇ ਇਲਾਕੇ ਦੇ ਹੋਰਨਾਂ ਲੋਕਾਂ ਸਣੇ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਮੌਕੇ ਉੱਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਇਸ ਦੌਰਾਨ ਭਾਈ ਬਲਬੀਰ ਸਿੰਘ ਮੁੱਛਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿਆਸ ਰੇਲਵੇ ਸਟੇਸ਼ਨ ਨੇੜੇ ਹਿੰਦੀ ਭਾਸ਼ਾ ਵਿੱਚ ਇੱਕ ਨਿੱਤਨੇਮ ਵਾਲੇ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਹਨ। ਜਿਸ ਤੋਂ ਬਾਅਦ ਨੇੜਲੇ ਗੁਰੁਦੁਆਰਾ ਸਿੰਘ ਸਭਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਹੋਰ ਸੰਗਤ ਨੇ ਕੁਝ ਇਕੱਤਰ ਕੀਤੇ ਅਤੇ ਹੁਣ ਉਨ੍ਹਾਂ ਨੇ ਅਤੇ ਸੰਗਤ ਨੇ ਵੀ ਗੁਟਕਾ ਸਾਹਿਬ ਦੇ ਕੁਝ ਅੰਗ ਇਕੱਤਰ ਕੀਤੇ ਹਨ, ਜੋ ਕਿ ਬਹੁਤ ਦੁੱਖਦਾਈ ਘਟਨਾ ਹੈ।

ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਹਨ, ਕਾਰਨ ਇਹ ਬਣ ਗਿਆ ਹੈ ਕਿ ਜਿਹੜਾ ਪੰਜਾਬ ਵਿੱਚ ਕੁਝ ਪ੍ਰਾਈਵੇਟ ਪ੍ਰੈਸਾਂ ਲਗਾਈਆਂ ਹੋਈਆਂ ਹਨ ਅਤੇ ਸ਼੍ਰੌਮਣੀ ਕਮੇਟੀ ਨੂੰ ਵੀ ਗੁਟਕਾ ਸਾਹਿਬ ਦੀ ਛਪਾਈ ਉੱਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਟੇਸ਼ਨ ਅੰਦਰ ਸਥਿਤ ਪੁਲਿਸ ਚੌਂਕੀ ਵਿੱਚ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ, ਪਰ ਇਹ ਕਿਸੇ ਨੇ ਵੇਖਿਆ ਨਹੀਂ ਹੈ ਅਤੇ ਕੋਈ ਸੀਸੀਟੀਵੀ ਨੇੜੇ ਨਹੀਂ ਲੱਗਾ ਹੈ ਤਾਂ ਜੋ ਕਥਿਤ ਆਰੋਪੀ ਦੀ ਪਛਾਣ ਹੋ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੁਚੇਤ ਹੋ ਕੇ ਆਪਣਾ ਫਰਜ਼ ਪਛਾਣੀਏ ਤੇ ਅਜਿਹੇ ਅਨਸਰਾਂ ਨੂੰ ਪਛਾਣੀਏ ਅਤੇ ਇਨਸਾਫ਼ ਦੀ ਮੰਗ ਕਰੀਏ।

ਬਿਆਸ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ

ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਿਕਾਰ ਕਮੇਟੀ ਤੋਂ ਭਾਈ ਬਲਬੀਰ ਸਿੰਘ ਮੁੱਛਲ ਤੋਂ ਸੂਚਨਾ ਮਿਲੀ ਸੀ ਕਿ ਬਿਆਸ ਸਟੇਸ਼ਨ ਨੇੜੇ ਹਿੰਦੀ ਭਾਸ਼ਾ ਵਿੱਚ ਗੁਟਕਾ ਸਾਹਿਬ ਦੇ ਕੁਝ ਅੰਗ ਫਟੇ ਹੋਏ ਮਿਲੇ ਹਨ। ਜਿਸਦੀ ਸੂਚਨਾ ਮਿਲਣ ਉੱਤੇ ਉਹ ਸਮੇਤ ਪੁਲਿਸ ਪਾਰਟੀ ਮੌਕੇ ਉੱਤੇ ਪੁੱਜੇ ਹਨ ਅਤੇ ਉਨ੍ਹਾਂ ਵਲੋਂ ਗੁਟਕਾ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ ਆਦਰ ਸਾਹਿਤ ਆਪਣੇ ਕੋਲ ਲੈ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਇਸ ਮੰਦਭਾਗੀ ਘਟਨਾ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:-ਗੁਰਦੁਆਰਾ ਸਾਹਿਬ 'ਚ ਮਹਿਲਾ ਵੱਲੋ ਬੇਅਦਬੀ ਦੀ ਕੋਸ਼ਿਸ, ਸੰਗਤਾਂ ਨੇ ਚੁੱਕਿਆ ਵੱਡਾ ਕਦਮ

ABOUT THE AUTHOR

...view details