ਪੰਜਾਬ

punjab

ETV Bharat / city

90 ਲੱਖ ਰੁਪਏ ਦਾ ਬਿਜਲੀ ਬਿੱਲ ਵੇਖ ਉੱਡੇ ਹੋਸ਼ - 90 ਲੱਖ ਰੁਪਏ ਆਇਆ ਬਿਜਲੀ ਦਾ ਬਿੱਲ

ਆਏ ਦਿਨ ਬਿਜਲੀ ਵਿਭਾਗ ਦੀ ਕਈ ਲਾਪਰਵਾਹੀਆਂ ਸਾਮਹਣੇ ਆਉਂਦੀਆਂ ਰਹਿੰਦੀਆਂ ਹਨ। ਅੰਮ੍ਰਿਤਸਰ ਵਿੱਚ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ। ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਇੱਕ ਦੁਕਾਨਦਾਰ ਦੇ ਘਰ ਗ਼ਲਤ ਬਿੱਲ ਭੇਜਿਆ ਹੈ ਜੋ ਕਿ 90 ਲੱਖ ਰੁਪਏ ਦਾ ਹੈ ਜਿਸ ਘਟਨਾ ਤੋਂ ਬਾਅਦ ਇਸ ਪਰਿਵਾਰ ਦੇ ਨਾਲ-ਨਾਲ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ।

ਫੋਟੋ

By

Published : Sep 22, 2019, 11:42 PM IST

ਅੰਮ੍ਰਿਤਸਰ: ਸ਼ਹਿਰ ਦੇ ਗੁਰੂ ਨਾਨਕ ਪੁਰਾ ਇਲਾਕੇ ਦੇ ਰਹਿਣ ਵਾਲੇ ਇੱਕ ਦੁਕਾਨਦਾਰ ਦੇ ਘਰ ਦਾ ਬਿਜਲੀ ਬਿੱਲ 90 ਲੱਖ ਰੁਪਏ ਆਇਆ ਹੈ। ਬਿਜਲੀ ਦਾ ਬਿੱਲ ਜ਼ਿਆਦਾ ਆਉਣ ਕਾਰਨ ਪਰਿਵਾਰ ਬੇਹਦ ਪਰੇਸ਼ਾਨ ਹੈ।

ਵੀਡੀਓ

ਇਸ ਬਾਰੇ ਪੀੜਤ ਪਰਿਵਾਰ ਦੇ ਮੈਂਬਰ ਰਵੀ ਕੁਮਾਰ ਨੇ ਦੱਸਿਆ ਕਿ ਉਹ ਦੋ ਮੰਜ਼ਿਲਾਂ ਮਕਾਨ ਵਿੱਚ ਰਹਿੰਦੇ ਹਨ। ਹਰ ਮਹੀਨੇ ਉਨ੍ਹਾਂ ਦੇ ਘਰ ਕੁੱਲ 1500 ਯੂਨਿਟ ਬਿਜਲੀ ਦਾ ਇਸਤੇਮਾਲ ਹੁੰਦਾ ਹੈ ਜਿਸ ਦਾ ਬਿੱਲ ਤਕਰੀਬਨ 15 ਤੋਂ 20 ਹਜ਼ਾਰ ਰੁਪਏ ਤੱਕ ਹੀ ਆਉਂਦਾ ਹੈ। ਪੀੜਤ ਰਵੀ ਦਾ ਕਹਿਣਾ ਹੈ ਕਿ ਬਿਜਲੀ ਦਾ ਬਿੱਲ ਸਭ ਤੋਂ ਪਹਿਲਾ ਰਵੀ ਦੇ ਪਿਤਾ ਨੇ ਵੇਖਿਆ ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ਵਿੱਚ ਆ ਗਏ ਅਤੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ।

ਰਵੀ ਦਾ ਕਹਿਣਾ ਹੈ ਕਿ ਜਿਸ ਘਰ ਵਿੱਚ ਉਹ ਰਹਿੰਦੇ ਹਨ ਉਸ ਦੀ ਕੀਮਤ 35 ਲੱਖ ਰੁਪਏ ਹੈ ਅਤੇ ਇਸ ਵਾਰ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ ਉਨ੍ਹਾਂ ਦੇ ਘਰ ਦੀ ਕੀਮਤ ਤੋਂ ਵੀ ਦੁੱਗਣਾ ਹੈ। ਰਵੀ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਦੇ ਮੀਟਰ ਦੀ ਰੀਡਿੰਗ ਦੇ ਆਧਾਰ 'ਤੇ ਬਿੱਲ ਦਿੱਤਾ ਜਾਣਾ ਚਾਹੀਦਾ ਸੀ ਪਰ ਹੁਣ ਉਹ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਜੇਕਰ ਉਹ ਇਹ ਬਿੱਲ ਨਹੀਂ ਭਰਦੇ ਤਾਂ ਉਨ੍ਹਾਂ ਨੂੰ 91 ਲੱਖ ਰੁਪਏ ਨਗਦ ਭਰਨੇ ਪੈਣਗੇ।

ਉਨ੍ਹਾਂ ਕਿਹਾ ਕਿ ਪਾਵਰ ਕੌਮ ਵਿਭਾਗ ਵੱਲੋਂ ਲੋਕਾਂ ਨੂੰ ਗ਼ਲਤ ਬਿੱਲ ਭੇਜੇ ਜਾ ਰਹੇ ਹਨ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਵਿਭਾਗ ਵਿੱਚ ਅਧਿਕਾਰੀ ਕੌਲ ਬਿੱਲ ਸਹੀ ਕਰਵਾਉਣ ਲਈ ਗਏ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਜਾਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਪੱਤਰ ਲਿਖਣਗੇ।

ABOUT THE AUTHOR

...view details