ਪੰਜਾਬ

punjab

ETV Bharat / city

ਨਰਸਿੰਗ ਸਟਾਫ਼ ਵੱਲੋਂ ਕੰਮ ਛੋੜ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੀ ਓਪੀਡੀ (OPD) ਦੇ ਬਾਹਰ ਪੰਜਾਬ ਨਰਸਿੰਘ ਐਸੋਸੀਏਸ਼ਨ ਵੱਲੋਂ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋ ਤੱਕ ਸੰਘਰਸ਼ ਜਾਰੀ ਰਹੇਗਾ।

ਨਰਸਿੰਗ ਸਟਾਫ਼ ਵੱਲੋਂ ਕੰਮ ਛੋੜ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ
ਨਰਸਿੰਗ ਸਟਾਫ਼ ਵੱਲੋਂ ਕੰਮ ਛੋੜ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ

By

Published : Nov 11, 2021, 9:52 AM IST

ਅੰਮ੍ਰਿਤਸਰ:ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੀ ਓਪੀਡੀ (OPD) ਦੇ ਬਾਹਰ ਪੰਜਾਬ ਨਰਸਿੰਗ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਛੋੜ ਹੜਤਾਲ ਸ਼ੁਰੂ ਹੋ ਗਈ ਹੈ।ਇਸ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ। ਉਨ੍ਹਾਂ ਚਿਰ ਤੱਕ ਸਾਡਾ ਰੋਸ ਪ੍ਰਦਰਸ਼ਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਵੇਂ ਪੇ ਕਮਿਸ਼ਨ ਦੀ ਵਿਚ ਗਰੇਡ ਪੇ ਵਿੱਚ ਟਾਇਪੋਗ੍ਰਾਫੀ ਮਿਸਟੇਕ ਦੀ ਵਜ੍ਹਾ ਕਰਕੇ ਜੋ ਤਰੁਟੀ ਸੀ ਉਸ ਨੂੰ ਠੀਕ ਕਰਕੇ 2011 ਤੋਂ ਇੰਪਲੀਮੈਂਟ ਕਰ ਦਿੱਤਾ ਸੀ। ਜਿਸ ਮੁਤਾਬਕ ਇਨ੍ਹਾਂ ਦਾ ਗਰੇਡ ਪੇ 4600 ਕੀਤਾ ਗਿਆ ਸੀ ਜੋ 2006 ਤੋਂ ਲਾਗੂ ਬਣਦਾ ਸੀ।

ਨਰਸਿੰਗ ਸਟਾਫ਼ ਵੱਲੋਂ ਕੰਮ ਛੋੜ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ
4800 ਗਰੇਡ ਪੇਅ ਨੂੰ ਬਹਾਲ ਕੀਤਾ ਜਾਵੇ। 2020 ਤੋਂ ਬਾਅਦ ਭਰਤੀ ਨਵੇਂ ਸਟਾਫ ਨਰਸਿੰਗ ਨੂੰ 29200 ਰੁਪਏ ਦੀ ਜਗ੍ਹਾ ਕੇਂਦਰੀ ਸੱਤਵੇਂ ਪੇ ਕਮਿਸ਼ਨ ਦੇ ਮੁਤਾਬਿਕ ਲੇਬਲ ਤੇ ਸੱਤੇ ਪੇ ਕਮਿਸ਼ਨ ਅਨੁਸਾਰ ਉਨ੍ਹਾਂ ਦੀ ਤਨਖਾਹ 44900 ਰੁਪਏ ਦਿੱਤੀ ਜਾਵੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਨਿਯਮ ਆਧਰਿਤ ਨਰਸਿੰਗ ਅਲਾਊਂਸ ਲਾਗੂ ਕੀਤਾ ਜਾਵੇ ਅਤੇ ਸਟਾਫ਼ ਡੈਜੀਗਨੇਸ਼ਨ ਬਦਲ ਕੇ ਨਰਸਿੰਗ ਅਫ਼ਸਰ ਲਾਗੂ ਕੀਤਾ ਜਾਵੇ।

ਕੇਂਦਰ ਸਰਕਾਰ (Central Government) ਅਤੇ ਬਾਕੀ ਸੂਬਾ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਬੜੇ ਦਾਅਵੇ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਰਸਿੰਗ ਸਟਾਫ ਨਜ਼ਰ ਨਹੀਂ ਆ ਰਿਹਾ। ਕੋਰੋਨਾ ਕਾਲ ਵਿਚ ਪੂਰੀ ਤਨਦੇਹੀ ਨਾਲ ਲੋਕਾਂ ਦੀ ਮਦਦ ਕਰਦੇ ਰਹੇ ਹਨ। ‍ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਨਰਸਿੰਗ ਐਸੋਸੀਏਸ਼ਨ ਨੇ ਲੋਕਾਂ ਦੀ ਤਨ ਮਨ ਨਾਲ ਸੇਵਾ ਕੀਤੀ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜੋ:ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫ਼ੀਆ ਮੁਕਤ ਸਰਕਾਰ ਦੇਵੇਗੀ : ਅਸ਼ਵਨੀ ਸ਼ਰਮਾ

ABOUT THE AUTHOR

...view details