ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਜਥੇਦਾਰ ਰਘਬੀਰ ਸਿੰਘ ਭੰਗਵਾਂ ਬੀਤੀ ਦੇਰ ਸ਼ਾਮ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਜਿਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਭੰਗਵਾਂ ਵਿਖੇ ਸੈਂਕੜੇ ਦੇ ਇਕੱਠ ਨਾਲ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਵੀ ਹਾਜ਼ਰ ਸਨ ਜਿਹਨਾਂ ਦੇ ਅੱਖਾਂ ਅੱਗੇ ਲੋਕ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਜਿਥੇ ਇੱਕ ਪਾਸੇ ਤਾਂ ਕੋਰੋਨਾ ਕਾਰਨ ਸਰਕਾਰ ਨੇ ਲੋਕਾਂ ਦੇ ਇਕੱਠ ’ਤੇ ਰੋਕ ਲਗਾਈ ਹੋਈ ਹੈ, ਜੇਕਰ ਕੋਈ ਵੀ ਆਮ ਵਿਅਕਤੀ ਵਧੇਰੇ ਇਕੱਠ ਕਰਦਾ ਹੈ ਤਾਂ ਉਹਨਾਂ ’ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਹੁਣ ਵਿਧਾਇਕ ਦੀ ਹਾਜ਼ਰੀ ’ਚ ਸ਼ਰੇਆਮ ਕੋੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜੋ: ਧਨੌਲਾ ਚ ਮੀਟਿੰਗ ਕਰ ਰਹੇ ਭਾਜਪਾ ਦੇ ਆਗੂਆ ਨੂੰ ਕਿਸਾਨਾਂ ਨੇ ਪਾਇਆ ਭਾਜੜਾਂ