ਅੰਮ੍ਰਿਤਸਰ:ਕਸਬਾ ਜੰਡਿਆਲਾ ਗੁਰੂ ਦੇ ਦੁਕਾਨਦਾਰਾਂ ’ਚ ਅਚਾਨਕ ਮਾਹੌਲ ਉਸ ਵੇਲੇ ਚਿੰਤਾਜਨਕ ਹੋ ਗਿਆ ਜਦ ਹੂਟਰ ਮਾਰਦੇ ਹੋਏ ਪੰਜਾਬ ਪੁਲਿਸ ਦੇ ਦਸਤਿਆਂ ਵੱਲੋਂ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਬਾਜਾਰ ਵਿੱਚ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਜਿਸ ਕਾਰਣ ਦੁਕਾਨਦਾਰ ਭਾਈਚਾਰੇ ਦੇ ਨਾਲ-ਨਾਲ ਬਾਜਾਰ ਵਿੱਚ ਖਰੀਦੋ ਫਰੋਖਤ ਕਰਨ ਆਏ ਲੋਕਾਂ ਵਿੱਚ ਵੀ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਜੰਡਿਆਲਾ ਦੇ ਬਜ਼ਾਰਾਂ ’ਚ ਪੁਲਿਸ ਦੇ ਹੂਟਰਾਂ ਨੇ ਮਚਾਈ ਲੌਕਡਾਊਨ ਦੀ ਦਹਿਸ਼ਤ - ਖਰੀਦੋ ਫਰੋਖਤ
ਪੰਜਾਬ ਪੁਲਿਸ ਦੇ ਦਸਤਿਆਂ ਵੱਲੋਂ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਬਾਜਾਰ ਵਿੱਚ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਜਿਸ ਕਾਰਣ ਦੁਕਾਨਦਾਰ ਭਾਈਚਾਰੇ ਦੇ ਨਾਲ-ਨਾਲ ਬਾਜਾਰ ਵਿੱਚ ਖਰੀਦੋ ਫਰੋਖਤ ਕਰਨ ਆਏ ਲੋਕਾਂ ਵਿੱਚ ਵੀ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਜੰਡਿਆਲਾ ’ਚ ਪ੍ਰਸ਼ਾਸਨ ਨੇ ਬਿਨਾ ਦੱਸੇ ਲਗਾਇਆ ਵੀਕੈਂਡ ਲਾਕਡਾਊਨ
ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਵੀਕੈਂਡ ਲਾਕਡਾਊਨ ਬਾਰੇ ਸਰਕਾਰ ਨੂੰ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ ਕਿਉਂਕਿ ਕਈ ਅਜਿਹੇ ਦੁਕਾਨਦਾਰ ਹਨ, ਜੋ ਹਰ ਰੋਜ਼ ਸਮਾਨ ਬਣਾਉਂਦੇ ਹਨ ਅਤੇ ਵੇਚਦੇ ਹਨ। ਉਹਨਾਂ ਨੂੰ ਇਸ ਦਾ ਬਹੁਤ ਨੁਕਸਾਨ ਝੱਲਣਾ ਪਵੇਗਾ।
ਇਹ ਵੀ ਪੜੋ: ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਮਿਲੇਗੀ ਵਿਆਹ ’ਚ ਐਂਟਰੀ !