ਅੰਮ੍ਰਿਤਸਰ:ਅਜਨਾਲਾ (Ajnala) ਅਧੀਨ ਪੈਂਦੇ ਪਿੰਡ ਡੱਲਾ ਰਾਜਪੂਤਾਂ ਵਿਖੇ ਉਸ ਸਮੇਂ ਰਿਸ਼ਤੇ ਤਾਰ ਤਾਰ ਹੋ ਗਏ ਜਦੋ ਜ਼ਮੀਨੀ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਦੇ ਘਰ ਨੂੰ ਅੱਗ ਲਗਾ ਦਿੱਤੀ। ਜਿਸ ਕਾਰਨ ਪੀੜਤ ਦੇ ਘਰ ਦਾ ਕਾਫੀ ਨੁਕਸਾਨ ਹੋਇਆ। ਅੱਗ ਕਾਰਨ ਘਰ ਦੇ ਕੱਪੜੇ ਫਰਿੱਜ ਪੈਸੇ ਅਤੇ ਜਾਨਵਰਾਂ ਸਮੇਤ ਹੋਰ ਕੀਮਤੀ ਸਾਮਾਨ ਸੜ ਗਿਆ। ਦੱਸ ਦਈਏ ਕਿ ਇਸ ਸਬੰਧ ਵਿੱਚ ਪੁਲਿਸ (Police) ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
'ਘਰੇਲੂ ਸਮਾਨ ਸੜ ਕੇ ਸੁਆਹ'
ਇਸ ਸਬੰਧੀ ਪੀੜਤ ਮੇਜਰ ਸਿੰਘ ਨੇ ਦੱਸਿਆ ਕਿ ਉਹ ਘਰ ਵਿੱਚ ਰਾਤ ਨੂੰ ਸੁੱਤੇ ਪਏ ਸੀ ਤਾਂ ਰਾਤ ਉਠੇ ਤਾਂ ਦੇਖਿਆ ਤੇ ਉਨ੍ਹਾਂ ਦੇ ਘਰ ਨੂੰ ਅਚਾਨਕ ਅੱਗ ਲੱਗੀ ਹੋਈ ਸੀ। ਰੌਲਾ ਪਾਉਣ ’ਤੇ ਗੁਆਂਢੀਆਂ ਅਤੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦਾ ਕਮਰੇ, ਕੱਪੜੇ ਫਰਿੱਜ ਪੱਖੇ ਪੈਸੇ ਅਤੇ ਜਾਨਵਰ ਸੜ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਹੈ।
ਪੀੜਤ ਨੇ ਕੀਤੀ ਇਨਸਾਫ ਦੀ ਮੰਗ