ਪੰਜਾਬ

punjab

ETV Bharat / city

100 ਦਿਨ 'ਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਅਹਿਸਾਸ ਕਰਵਾਏਗੀ: ਆਪ ਮੇਅਰ - ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ

ਸਾਰੀਆਂ ਪਾਰਟੀਆਂ ਨੇ ਮਿਲ ਕੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਾਰੇ ਹੀ ਨਾਕਾਮਯਾਬ ਰਹੇ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਜੋ ਕਿ ਪਹਿਲੇ ਕਾਂਗਰਸ ਪਾਰਟੀ ਵਿੱਚ ਸਨ 'ਤੇ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

100 ਦਿਨ 'ਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦੀ ਅਹਿਸਾਾਸ ਕਰਵਾਏਗੀ: ਆਪ ਮੇਅਰ
100 ਦਿਨ 'ਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦੀ ਅਹਿਸਾਾਸ ਕਰਵਾਏਗੀ: ਆਪ ਮੇਅਰ

By

Published : Mar 11, 2022, 1:41 PM IST

ਅੰਮ੍ਰਿਤਸਰ: ਸਾਰੀਆਂ ਪਾਰਟੀਆਂ ਨੇ ਮਿਲ ਕੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸਾਰੇ ਹੀ ਨਾਕਾਮਯਾਬ ਰਹੇ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਜੋ ਕਿ ਪਹਿਲੇ ਕਾਂਗਰਸ ਪਾਰਟੀ ਵਿੱਚ ਸਨ 'ਤੇ ਫਿਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

ਉਨ੍ਹਾਂ ਨੇ ਇਸ ਇਤਿਹਾਸਕ ਜਿੱਤ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵੋਟਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਦੀ ਇਤਿਹਾਸਕ ਜਿੱਤ ਹੈ। ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਉਨ੍ਹਾਂ ਕਿਹਾ ਕਿ ਦਿੱਲੀ ਚ ਕੀਤੇ ਕੰਮਾਂ ਤੇ ਕਈ ਲੋਕਾਂ ਨੇ ਵਿਸ਼ਵਾਸ ਦਿਖਾਇਆ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿਸ਼ਵਾਸ ਤੇ ਖ਼ਰੀ ਉਤਰੇਗੀ ਇਹ ਅਸੀਂ ਯਕੀਨ ਦਿਵਾਉਂਦੇ ਹਾਂ ਜਿਹੜਾ ਅਸੀਂ ਮੈਨੀਫੈਸਟੋ ਜਾਰੀ ਕੀਤਾ ਸੀ ਉਹ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਉਨ੍ਹਾਂ ਨਵਜੋਤ ਸਿੰਘ ਸਿੱਧੂ ਡਿਪਟੀ ਸੀਐਮ ਓਪੀ ਸੋਨੀ ਵਰਗੇ ਸ਼ਹਿਰ ਵਿਚ ਸਾਰੇ ਵਿਧਾਇਕਾਂ ਦੀ ਹਾਰ ਤੇ ਤੰਜ ਕੱਸਦੇ ਕਿਹਾ ਕਿ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ।

100 ਦਿਨ 'ਚ ਨਵੀਂ ਸਰਕਾਰ ਆਪਣੀਆਂ ਪ੍ਰਾਪਤੀਆਂ ਦੀ ਅਹਿਸਾਾਸ ਕਰਵਾਏਗੀ: ਆਪ ਮੇਅਰ

ਪਰ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ। ਮੁੱਖ ਮੰਤਰੀ ਬਣਨਾ ਤਾਂ ਦੂਰ ਦੀ ਗੱਲ ਹੈ। ਰਿੰਟੂ ਨੇ ਕਿਹਾ ਕਿ ਦਿੱਲੀ ਵਿੱਚ ਲੋਕਾਂ ਨੇ ਤਿੰਨ ਵਾਰ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਦਿਖਾਇਆ ਹੈ। ਉਸੇ ਵਿਸ਼ਵਾਸ ਦੀ ਬਦੌਲਤ ਵੱਡੇ ਵੱਡੇ ਚਿਹਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਇੰਨੇ ਅਧਿਕਾਰ ਨਹੀਂ ਹਨ ਪਰ ਪੰਜਾਬ ਵਿੱਚ ਸਾਰੇ ਅਧਿਕਾਰ ਉਨ੍ਹਾਂ ਕੋਲ ਹੋਣਗੇ ਤੇ ਵਧੀਆ ਤੇ ਸੁਚੱਜੇ ਢੰਗ ਨਾਲ ਕੰਮ ਕੀਤੇ ਜਾਣਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।

ਰਿੰਟੂ ਨੇ ਕਿਹਾ ਕਿ ਜਿਹੜੀ ਇੰਡਸਟਰੀ ਪੰਜਾਬ ਵਿੱਚੋਂ ਬਾਹਰ ਚਲੀ ਗਈ ਹੈ। ਉਸ ਨੂੰ ਦੁਬਾਰਾ ਪੰਜਾਬ ਵਿੱਚ ਲਿਆਵਾਂਗੇ ਤੇ ਰੋਜ਼ਗਾਰ ਸਥਾਪਤ ਕਰਾਂਗੇ। ਤੁਸੀਂ ਵੇਖ ਲਓ 100 ਦਿਨ ਦੇ ਵਿੱਚ ਹੀ ਨਵੀਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਅਹਿਸਾਸ ਸਾਰੇ ਲੋਕਾਂ ਨੂੰ ਹੋ ਜਾਵੇਗਾ।

ਇਹ ਵੀ ਪੜ੍ਹੋ:-ਭਗਵੰਤ ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ, ਸ਼ਾਮ ਨੂੰ ਨਵੇਂ ਬਣੇ ਵਿਧਾਇਕਾਂ ਦੀ ਹੋਵੇਗੀ ਬੈਠਕ

ABOUT THE AUTHOR

...view details