ਪੰਜਾਬ

punjab

ETV Bharat / city

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, 85 ਲੱਖ ਦੀ ਲਾਗਤ ਨਾਲ ਸੜਕ ਦਾ ਕੰਮ ਸ਼ੁਰੂ

05 ਜੂਨ ਨੂੰ ਈਟੀਵੀ ਭਾਰਤ ਵਲੋਂ ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਸਥਾਨਕ ਬਾਬਾ ਬਕਾਲਾ ਸਾਹਿਬ ਨੂੰ ਬਾਬਾ ਸਾਵਣ ਸਿੰਘ ਨਗਰ ਤੋਂ ਜੋੜਦੀ ਲਿੰਕ ਸੜਕ ਦੀ ਖਸਤਾ ਹਾਲਤ ਸੜਕ ਸਬੰਧੀ ਪ੍ਰਮੁੱਖਤਾ ਨਾਲ ਖਬਰ ਚਲਾਈ ਗਈ। ਜਿਸ ਤੋਂ ਬਾਅਦ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖ ਸਬੰਧਤ ਵਿਭਾਗ ਨੂੰ ਜਲਦ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, 85 ਲੱਖ ਦੀ ਲਾਗਤ ਨਾਲ ਸੜਕ ਦਾ ਕੰਮ ਸ਼ੁਰੂ
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, 85 ਲੱਖ ਦੀ ਲਾਗਤ ਨਾਲ ਸੜਕ ਦਾ ਕੰਮ ਸ਼ੁਰੂ

By

Published : Jun 21, 2021, 10:09 PM IST

ਅੰਮ੍ਰਿਤਸਰ:2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੇਸ਼ੱਕ ਚੋਣਾਂ ਦੁਬਾਰਾ 2022 ਵਿੱਚ ਹੋਣ ਜਾ ਰਹੀਆਂ ਹਨ, ਪਰ ਇਸ ਦੌਰਾਨ ਜਿੱਥੇ ਕਈ ਜਗ੍ਹਾ ਵਿਕਾਸ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਉੱਥੇ 5 ਸਾਲ ਤੋਂ ਲੋਕਾਂ ਦੇ ਲਟਕਦੇ ਕੰਮ ਵੀ ਸਾਹਮਣੇ ਆਏ ਸਨ ਅਤੇ ਈਟੀਵੀ ਭਾਰਤ ਵਲੋਂ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਉਹ ਲੋਕਾਂ ਦੀ ਆਵਾਜ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾ ਸਕੇ।

ਇਸੇ ਤਹਿਤ ਬੀਤੀ 05 ਜੂਨ ਨੂੰ ਈਟੀਵੀ ਭਾਰਤ ਵਲੋਂ ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਸਥਾਨਕ ਬਾਬਾ ਬਕਾਲਾ ਸਾਹਿਬ ਨੂੰ ਬਾਬਾ ਸਾਵਣ ਸਿੰਘ ਨਗਰ ਤੋਂ ਜੋੜਦੀ ਲਿੰਕ ਸੜਕ ਦੀ ਖਸਤਾ ਹਾਲਤ ਸੜਕ ਸਬੰਧੀ ਪ੍ਰਮੁੱਖਤਾ ਨਾਲ ਖਬਰ ਚਲਾਈ ਗਈ। ਜਿਸ ਤੋਂ ਬਾਅਦ ਬੇਸ਼ੱਕ ਹਲਕਾ ਵਿਧਾਇਕ ਵਲੋਂ ਨਿਰਮਾਣ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ਾਂ ਦਿੱਤੇ ਗਏ ਸਨ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖ ਸਬੰਧਤ ਵਿਭਾਗ ਨੂੰ ਜਲਦ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜੋ: ਲਕਸ਼ਮੀ ਕਾਂਤ ਚਾਵਲਾ ਨੇ ਕੇਜਰੀਵਾਲ ਦਾ ਸਿਰੋਪਾਓ ਪਾ ਕੀਤਾ ਸਵਾਗਤ

ਵਿਧਾਇਕ ਭਲਾਈਪੁਰ ਨੇ ਕਿਹਾ ਕਿ ਇਹ ਜੋ ਬਿਆਸ ਤੋਂ ਵਾਇਆ ਬਾਬਾ ਸਾਵਣ ਸਿੰਘ ਨਗਰ, ਦੋਲੋ ਨੰਗਲ ਨੂੰ ਬਾਬਾ ਬਕਾਲਾ ਸਾਹਿਬ ਨਾਲ ਜੋੜਦੀ ਲਿਕ ਸੜਕ ਦੀ ਹਾਲਤ ਕਾਫੀ ਖਸਤਾ ਸੀ, ਬੜੇ ਚਿਰ ਤੋਂ ਲੋਕਾਂ ਨੂੰ ਇਹ ਸਮੱਸਿਆ ਪੇਸ਼ ਆ ਰਹੀ ਸੀ ਜਿਸ ਤੋਂ ਬਾਅਦ ਮਾਰਕਿਟ ਕਮੇਟੀ ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ ਨਾਲ ਸਲਾਹ ਕਰਕੇ ਉਨ੍ਹਾਂ ਵਲੋਂ ਮਾਰਕਿਟ ਕਮੇਟੀ ਦੇ ਪੈਸਿਆਂ ਵਿੱਚੋਂ 85 ਲੱਖ ਰੁਪੈ ਦੀ ਲਾਗਤ ਨਾਲ ਸੜਕ ਤਿਆਰ ਕੀਤੀ ਜਾ ਰਹੀ ਹੈ ਅਤੇ ਥੋੜੇ ਦਿਨ੍ਹਾਂ ਵਿੱਚ ਇਹ ਸੜਕ ਮੁਕੰਮਲ ਹੋ ਜਾਵੇਗੀ।

ਜਿਕਰਯੋਗ ਹੈ ਕਿ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਹੋਰਨਾਂ ਕੁਝ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ ਬਾਰੇ ਸਵਾਲ ਕਰਨ ’ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਜਲਦ ਹੀ ਸੜਕਾਂ ਦੇ ਨਿਰਮਾਣ ਦੇ ਰਹਿੰਦੇ ਅਧੂਰੇ ਕਾਰਜਾਂ ਨੂੰ ਮੁਕੰਮਲ ਕਰਨਗੇ।

ਇਹ ਵੀ ਪੜੋ: ਕੋਰੋਨਾ ਕਾਰਨ ਰੱਦ ਹੋਈ ਯਾਤਰਾ ਅਮਰਨਾਥ ਯਾਤਰਾ, ਆਨਲਾਈਨ ਹੋਣਗੇ ਦਰਸ਼ਨ

ABOUT THE AUTHOR

...view details