ਪੰਜਾਬ

punjab

ETV Bharat / city

ਨੌਜਵਾਨ ਦੀ ਜ਼ਿੰਦਗੀ ’ਚ ਚਾਨਣ ਕਰਨ ਲਈ ASI ਆਏ ਅੱਗੇ - ਚੰਡੀਗੜ੍ਹ

ਅੰਮ੍ਰਿਤਸਰ ਦੇ ਅਜਨਾਲਾ ਰੋਡ ਸਥਿਤ ਪਿੰਡ ਉਤੇ ਵਿਚ ਇਕ 17 ਸਾਲਾ ਨੌਜਵਾਨ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਹੈ ਜਿਸ ਦੇ ਇਲਾਜ ਦੀ ਜ਼ਿਮੇਵਾਰੀ ਏਐਸਆਈ (ASI) ਦਲਜੀਤ ਸਿੰਘ ਨੇ ਲਈ ਹੈ।

ਨੌਜਵਾਨ ਦੀ ਜ਼ਿੰਦਗੀ ’ਚ ਚਾਨਣ ਕਰਨ ਲਈ ASI ਆਏ ਅੱਗੇ
ਨੌਜਵਾਨ ਦੀ ਜ਼ਿੰਦਗੀ ’ਚ ਚਾਨਣ ਕਰਨ ਲਈ ASI ਆਏ ਅੱਗੇ

By

Published : Aug 24, 2021, 2:19 PM IST

ਅੰਮ੍ਰਿਤਸਰ: ਅਜਨਾਲਾ ਰੋਡ ਸਥਿਤ ਇਕ ਪਿੰਡ ਦਾ ਜਿਥੇ ਸਤਾਰਾਂ ਸਾਲਾ ਨੌਜਵਾਨ ਅੱਖਾਂ ਤੋਂ ਵਾਂਝਾ ਹੋਣ ਕਰਕੇ ਇਹ ਦੁਨੀਆਂ ਨਹੀਂ ਦੇਖ ਸਕਦਾ। ਜਿਸ ਦੀ ਖ਼ਬਰ ਸਮਾਜ ਸੇਵੀ (Social worker) ਪੁਲਿਸ ਮੁਲਾਜ਼ਮ ਏਐਸਆਈ (ASI) ਦਲਜੀਤ ਸਿੰਘ ਨੂੰ ਲੱਗੀ ਤਾਂ ਉਹ ਉਸ ਬੱਚੇ ਦੇ ਘਰ ਗਿਆ ਅਤੇ ਉਸ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੁੱਕੀ।

ਇਸ ਮੌਕੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਛੋਟਾ ਸੈਂਸਰਾ ਪਿੰਡ ਹੈ। ਜਿਸ ਵਿੱਚ ਕਿ ਸਤਾਰਾਂ ਸਾਲਾ ਨੌਜਵਾਨ ਜਿਸ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਅਤੇ ਉਸ ਦੇ ਮਾਤਾ ਪਿਤਾ ਵੀ ਹੈਂਡੀਕੈਪ ਹੈ ਜੋ ਸਹੀ ਤਰੀਕੇ ਨਾਲ ਚੱਲ ਫਿਰ ਵੀ ਨਹੀਂ ਸਕਦੇ ਅਤੇ ਨਾ ਹੀ ਉਹ ਆਪਣੇ ਬੱਚੇ ਦੀਆਂ ਅੱਖਾਂ ਦਾ ਇਲਾਜ ਕਰਵਾ ਸਕਦੇ ਹਨ।

ਨੌਜਵਾਨ ਦੀ ਜ਼ਿੰਦਗੀ ’ਚ ਚਾਨਣ ਕਰਨ ਲਈ ASI ਆਏ ਅੱਗੇ

ਉਨ੍ਹਾਂ ਨੇ ਕਿਹਾ ਹੈ ਕਿ ਬੱਚੇ ਦਾ ਇਲਾਜ ਪਹਿਲਾਂ ਇੱਥੇ ਅੰਮ੍ਰਿਤਸਰ ਕਰਵਾਉਂਦੇ ਹਾਂ ਜੇਕਰ ਲੋੜ ਪਈ ਤਾਂ ਅਸੀਂ ਇਸ ਬੱਚੇ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਜਾਵਾਂਗੇ।ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦਲਜੀਤ ਹੁਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੇ ਬੱਚੇ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ।ਪਰਿਵਾਰ ਨੇ ਕਿਹਾ ਬੱਚੇ ਦੀ ਨਿਗ੍ਹਾ ਠੀਕ ਹੋ ਜਾਵੇ ਤਾਂ ਸਾਡੇ ਲਈ ਵੱਡੀ ਗੱਲ ਹੋਵੇਗੀ।

ਇਹ ਵੀ ਪੜੋ:ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪੁੱਜੀ ਭਾਰਤ

ABOUT THE AUTHOR

...view details