ਅੰਮ੍ਰਿਤਸਰ:ਆਜ਼ਾਦੀ ਦਿਵਸ ਮੌਕੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਹਿੰਦ ਪਾਕਿ ਦੋਸਤੀ ਮੰਚ ਵੱਲੋਂ ਰਾਤ 12 ਵਜੇ ਅਟਾਰੀ ਵਾਹਘਾ ਸਰਹੱਦ ’ਤੇ ਪਹੁੰਚ ਮੋਮਬੱਤੀਆਂ ਜਗਾ ਅਮਨ ਅਤੇ ਸਾਂਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਦੋਵੇ ਦੇਸ਼ਾਂ ਦੀਆਂ ਸਰਕਾਰਾਂ ਕੋਲੋਂ ਅਟਾਰੀ ਵਾਹਘਾ ਸਰਹੱਦ ਨੂੰ 1947 ਦੇ ਵਿਛੜੇ ਲੋਕਾਂ ਦੇ ਮਿਲਣ ਅਤੇ ਵਪਾਰੀਆਂ ਦੀ ਸਹੂਲਤ ਲਈ ਖੋਲ੍ਹਣਾ ਚਾਹੀਦਾ ਹੈ, ਜਿਸਦੇ ਚੱਲਦੇ ਦੋਵੇ ਦੇਸ਼ਾ ਦੀ ਜਨਤਾ ਵਿਚ ਮੁੜ ਤੋਂ ਪਿਆਰ ਅਤੇ ਅਮਨ ਸਾਂਤੀ ਦੀ ਭਾਵਨਾ ਬਣੇ ਅਤੇ 1947 ਵਿਚ ਜੋ ਪਰਿਵਾਰ ਵੰਡ ਦੀ ਫਿਰਕੂ ਸਿਆਸਤ ਦਾ ਸ਼ਿਕਾਰ ਹੋਏ ਸਨ ਉਹ ਜਲਦ ਇਕ ਦੁਸਰੇ ਨੂੰ ਮਿਲ ਸਕਣ।
ਇਸ ਮੌਕੇ ਗੱਲਬਾਤ ਕਰਦਿਆਂ ਹਿੰਦ ਪਾਕਿ ਦੋਸਤੀ ਮੰਚ ਦੇ ਆਗੂ ਸਤਨਾਮ ਸਿੰਘ ਮਾਣਕ, ਕਿਸਾਨ ਜਥੇਬੰਦੀ ਆਗੂ ਦਰਸ਼ਨ ਸਿੰਘ, ਗਾਇਕ ਯਾਕੁਬ ਅਤੇ ਮੁੰਬਈ ਤੌ ਆਈ ਕੁਤਬ ਕਿਦਵਈ ਨੇ ਦਸਿਆ ਕਿ ਬੀਤੇ ਸਾਲਾਂ ਤੋਂ ਦੋਵੇਂ ਦੇਸ਼ਾ ਦੇ ਆਜ਼ਾਦੀ ਦਿਹਾੜੇ ਮੌਕੇ 14 ਅਗਸਤ ਦੀ ਰਾਤ ਅਸੀ ਅਟਾਰੀ ਵਾਹਘਾ ਸਰਹੱਦ ’ਤੇ ਮੋਮਬੱਤੀਆਂ ਜਗਾ ਦੋਵੇ ਦੇਸ਼ਾਂ ਦੀ ਜਨਤਾ ਨੂੰ ਅਮਨ ਸਾਂਤੀ ਦਾ ਸੰਦੇਸ਼ ਦੇਣ ਪਹੁੰਚਦੇ ਹਾਂ ਅਤੇ ਅਸੀ ਇਸ ਦਿਨ ਨੂੰ ਸਾਂਝੇ ਤੌਰ ’ਤੇ ਮਨਾ ਕੇ ਭਾਈਚਾਰਕ ਏਕਤਾ ਅਤੇ ਅਖੰਡਤਾ ਦਾ ਸੁਨੇਹਾ ਜੋ ਕਿ ਦੌਵੇ ਮੁਲਕਾਂ ਦੀਆ ਸਰਕਾਰਾਂ ਨੂੰ ਦੇ ਅਮਨ ਸਾਂਤੀ ਦੀ ਅਪੀਲ ਕਰਦੇ ਹਾਂ।