ਤਰਨ ਤਾਰਨ: ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਨਾਲ ਤਾਮਿਲਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਪਿੰਡ ਦੋਦੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਿੰਡ ਗ੍ਰਹਿ ਵਿਖੇ ਪੁੱਜੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਹਨ ਅਤੇ ਡੀ.ਸੀ. ਤਰਨਤਾਰਨ ਕੁਲਵੰਤ ਸਿੰਘ ਪੁਲਿਸ ਦੇ ਉੱਚ ਅਧਿਕਾਰੀ ਅਤੇ ਭਾਰਤੀ ਫ਼ੌਜ ਦੇ ਉੱਚ ਅਧਿਕਾਰੀ ਇਸ ਮੌਕੇ ਤੇ ਪੁੱਜੇ ਹਨ।
ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸ਼ਹੀਦ ਗੁਰਸੇਵਕ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰਸੇਵਕ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਅਤੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜਲਦ ਹੀ ਬਣਦਾ ਮੁਆਵਜ਼ਾ ਅਤੇ ਹੋਰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ:ਦਿੱਲੀ ਕੈਂਟ ’ਚ ਬ੍ਰਿਗੇਡੀਅਰ LS ਲਿੱਦੜ ਨੂੰ ਅੰਤਮ ਵਿਦਾਈ
ਸ਼ਰਧਾਂਜਲੀ ਦੇਣ ਪਹੁੰਚੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਜਰਨੈਲ ਨੂੰ ਗਰੁਸੇਵਕ ਸਿੰਘ ਤੇ ਇਨ੍ਹਾਂ ਭਰੋਸਾ ਸੀ ਕਿ ਗੁਰਸੇਵਕ ਸਿੰਘ ਦੇ ਵਾਰ-ਵਾਰ ਰਿਟਾਇਰਮੈਂਟ ਮੰਗਣ ਤੇ ਜਰਨੈਲ ਵੱਲੋਂ ਹਮੇਸ਼ਾ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਜਿਸ ਦਿਨ ਮੈਂ ਰਿਟਾਇਰ ਹੋਵਾਂਗਾ, ਉਸ ਦਿਨ ਹੀ ਤੇਰੀ ਰਿਟਾਇਰਮੈਂਟ ਹੋਵੇਗੀ। ਕਿਉਂਕਿ ਉਹ ਚਾਹੁੰਦੇ ਸੀ ਕਿ ਇਹ ਮੇਰੇ ਨਾਲ ਹੀ ਬਤੌਰ ਸਕਿਉਰਟੀ ਆਫੀਸਰ ਮੇਰੇ ਨਾਲ ਡਿਉਟੀ ਨਿਭਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੱਠੇ ਰਿਟਾਇਰਟਮੈਂਟ ਦਾ ਸੁਪਨਾ ਤਾਂ ਨਹੀਂ ਪੂਰਾ ਹੋਇਆ ਪਰ ਇਸ ਦੁਨੀਆਂ ਤੋਂ ਸਦਾ ਲਈ ਇਕੱਠ ਹੀ ਰੁਖ਼ਸਤ ਹੋ ਗਏ।
ਸ਼ਰਧਾਂਜਲੀ ਦੇ ਰੂਪ ਵਿੱਚ ਸ਼ਹੀਦ ਗੁਰਸੇਵਕ ਦੇ ਨੰਨ੍ਹੇ ਬੇਟੇ ਨੇ ਸੈਲਿਉਟ
ਸ਼ਰਧਾਂਜਲੀ ਦੇ ਰੂਪ ਵਿੱਚ ਸ਼ਹੀਦ ਗੁਰਸੇਵਕ ਦੇ ਨੰਨ੍ਹੇ ਬੇਟੇ ਨੇ ਸੈਲਿਉਟ ਕੀਤਾ ਜਿਸ ਨੂੰ ਦੇਖਣ ਸਾਰੇ ਹੀ ਹਜ਼ਾਰਾਂ ਅੱਖਾਂ ਵਿੱਚ ਹੰਧ ਇਸ ਮੌਕੇ ਪਰਿਵਾਰ ਦੇ ਵਿਰਲਾਪ ਦੇ ਨਾਲ-ਨਾਲ ਉੱਥੇ ਪਹੁੰਚੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ।
ਬੀਤੇ ਬੁੱਧਵਾਰ ਨੂੰ ਤਾਮਿਲਨਾਡੂ ਵਿਖੇ ਹੋਏ ਹੈਲੀਕਾਪਟਰ ਹਾਦਸੇ (Helicopter crash) ਵਿੱਚ ਜਰਨਲ ਬਿਪਿਨ ਰਾਵਤ(General Bipin Rawat) ਦੇ ਨਾਲ ਉਹਨਾਂ ਦੇ ਸੁਰੱਖਿਆ ਦਸਤੇ ਵਿੱਚ ਤੈਨਾਤ ਨਾਇਕ ਗੁਰਸੇਵਕ ਸਿੰਘ ਦੀ ਵੀ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਪਾਇਆ ਗਿਆ। ਸ਼ਹੀਦ ਗੁਰਸੇਵਕ ਸਿੰਘ(martyr Naik Gursewak Singh) ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਰਹਿਣ ਵਾਲੇ ਸੀ।