ਪੰਜਾਬ

punjab

ETV Bharat / city

ਸਿਹਤ ਮੰਤਰੀ ਨੇ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਕੀਤਾ ਦੌਰਾ, ਕੱਚੇੇ ਮੁਲਾਜ਼ਮਾਂ ਨੂੰ ਲੈਕੇ ਕਹੀ ਇਹ ਗੱਲ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ(Health Minister of Punjab) ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਅਚਨਚੇਤ ਪਹੁੰਚੇ, ਜਿਥੋਂ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਗੱਲ ਕਹੀ।

Etv Bharat
Etv Bharat

By

Published : Oct 4, 2022, 5:43 PM IST

ਅੰਮ੍ਰਿਤਸਰ:ਪੰਜਾਬ ਦੇ ਸਿਹਤ ਮੰਤਰੀ(Health Minister of Punjab) ਚੇਤਨ ਸਿੰਘ ਜੋੜਾਮਾਜਰਾ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਅਚਨਚੇਤ ਪਹੁੰਚੇ ਜਿਥੇ ਕਾਲਜ ਦੇ ਪ੍ਰਿੰਸੀਪਲ ਅਤੇ ਹੋਰ ਅਧਿਕਾਰੀਆਂ ਵੱਲੋ ਉਹਨਾਂ ਦਾ ਇਥੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕੁਝ ਕੁ ਬਾਕੀ ਪਏ ਕਾਰਜਾਂ ਸੰਬੰਧੀ ਅੱਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਪਹੁੰਚੇ ਹਾਂ।

Health Minister of Punjab

ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ 'ਆਪ ਸਰਕਾਰ ਆਪਣੇ ਵਾਅਦਿਆਂ 'ਤੇ ਪੂਰਾ ਉਤਰੇਗੀ ਜੋ ਵੀ ਸਿਹਤ ਮਹਿਕਮੇ ਦੇ ਕੱਚੇ ਮੁਲਾਜ਼ਮ ਹਨ, ਸਭ ਨੂੰ ਪੱਕਿਆ ਕੀਤਾ ਜਾਵੇਗਾ, ਪਰ ਥੋੜਾ ਸਮਾਂ ਜਰੂਰ ਲੱਗੇਗਾ।'

ਅੱਗੇ ਉਹਨਾਂ ਨੇ ਕਿਹਾ ਕਿ 'ਆਪ ਨੂੰ ਪੰਜਾਬ ਵਿਚ ਸਰਕਾਰ ਬਣਾਇਆ ਕੁੱਝ ਮਹੀਨੇ ਦੇ ਸਮਾਂ ਬੀਤਿਆਂ ਹੈ ਥੋੜਾ ਸਮੇਂ ਵਿਚ ਵਧੀਆ ਨਤੀਜੇ ਲੋਕਾਂ ਨੂੰ ਵੇਖਣ ਨੂੰ ਮਿਲੇ ਹਨ। ਪੰਜਾਬ ਵਿਚ ਪੁਲਿਸ ਦੀ ਗ੍ਰਿਫਤਾਰੀ ਵਿਚੋਂ ਭੱਜੇ ਗੈਗਸਟਰ ਸੰਬੰਧੀ ਉਹਨਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਨੂੰ ਹਿਦਾਇਤਾਂ ਦੇ ਕੇ ਸੁਰੱਖਿਆ ਪ੍ਰਬੰਧ ਕੱਸ ਦਿੱਤੇ ਗਏ ਹਨ।

ਇਹ ਵੀ ਪੜ੍ਹੋ:'ਆਪ' ਨੇ ਗੁਜਰਾਤ ਅਤੇ ਯੂਪੀ ਵਿੱਚ ਗੰਨਾ ਕਿਸਾਨਾਂ ਦੇ ਬਕਾਇਆ ਜਾਰੀ ਨਾ ਕਰਨ ਲਈ ਭਾਜਪਾ 'ਤੇ ਕੀਤਾ ਹਮਲਾ

ABOUT THE AUTHOR

...view details