ਅੰਮ੍ਰਿਤਸਰ : ਤੁਸੀਂ ਪੁਲਿਸ ਨੂੰ ਅੰਡੇ ਚੋਰੀ ਕਰਦਿਆਂ ਵੇਖਿਆ, ਤੁਸੀਂ ਪੁਲਿਸ ਨੂੰ ਨਸ਼ੇ 'ਚ ਗਾਲੀ ਗਲੌਚ ਕਰਦਿਆਂ ਸੁਣਿਆ, ਕੋਰੋਨਾ ਕਾਲ ਚ ਲੋਕਾਂ 'ਤੇ ਤਸ਼ਦਦ ਕਰਦੇ ਵੇਖਿਆ...ਅਜਿਹੇ ਕੁੱਝ ਮੁਲਾਜ਼ਮਾਂ ਕਾਰਨ ਪੰਜਾਬ ਪੁਲਿਸ ਵਿਭਾਗ ਦੀ ਬਦਨਾਮੀ ਹੋਈ ਹੈ...ਪਰ ਕੁੱਝ ਪੁਲਿਸ ਮੁਲਾਜ਼ਮ ਅਜਿਹੇ ਵੀ ਹਨ ਜਿਨ੍ਹਾਂ ਤੇ ਪੰਜਾਬ ਪੁਲਿਸ ਨੂੰ ਮਾਣ ਹੈ.. ਅੰਮ੍ਰਿਤਸਰ ਦੇ ਹਵਲਦਾਰ ਹਰਪ੍ਰੀਤ ਸਿੰਘ ਜੋ ਕਿ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ।
ਬੇਸਹਾਰਾ ਲੋਕਾਂ ਦਾ ਸਹਾਰਾ ਬਣਿਆ ਹਵਲਦਾਰ
ਹਰਪ੍ਰੀਤ ਸਿੰਘ ਬੀਤੇ 2 ਸਾਲਾਂ ਤੋਂ ਅੰਮ੍ਰਿਤਸਰ ਦੇ ਪਿੰਡ ਭੋਏਵਾਲ 'ਚ ਸਥਿਤ ਸਹਾਰਾ ਸੇਵਾ ਸੁਸਾਇਟੀ ਦੇ ਅਨਾਥ ਆਸ਼ਰਮ ਵਿਖੇ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰ ਰਹੇ ਹਨ। ਹਰਪ੍ਰੀਤ ਸਿੰਘ ਆਪਣੀ ਤਨਖ਼ਾਹ ਚੋਂ ਦਸਵੰਧ ਕੱਢ ਲੋੜਵੰਦਾਂ ਦੀ ਭੋਜਨ,ਕਪੜਿਆਂ ਤੇ ਇਲਾਜ ਦੀ ਸੇਵਾ ਕਰਦੇ ਹਨ। ਹਰਪ੍ਰੀਤ ਰੋਜ਼ਾਨਾ 2 ਘੰਟੇ ਦਾ ਸਮਾਂ ਕਰਕੇ ਆਸ਼ਰਮ ਪੁੱਜ ਕੇ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਹਨ।
ਸਹਾਰਾ ਆਸ਼ਰਮ 'ਚ ਰਹਿਣ ਇੱਕ ਬਜ਼ੁਰਗ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਬੇਹਦ ਬਿਮਾਰ ਸੀ, ਹਰਪ੍ਰੀਤ ਸਿੰਘ ਨੇ ਉਸ ਨੂੰ ਆਸ਼ਰਮ ਲਿਆਂਦਾ ਤੇ ਉਸ ਦਾ ਇਲਾਜ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਰੋਜ਼ਾਨਾਂ ਆਸ਼ਰਮ ਆ ਕੇ ਸਭ ਦੀ ਸੇਵਾ ਕਰਦੇ ਤੇ ਉਨ੍ਹਾਂ ਨਾਲ ਸਮਾਂ ਬਤੀਤ ਕਰਦੇ ਹਨ। ਹਰਪ੍ਰੀਤ ਦੇ ਆਉਣ ਨਾਲ ਆਸ਼ਰਮ ਦੇ ਸਭ ਬੱਚੇ ਤੇ ਬਜ਼ੁਰਗ ਖੁਸ਼ ਹੋ ਜਾਂਦੇ ਹਨ।