ਪੰਜਾਬ

punjab

ETV Bharat / city

ਅੱਖਾਂ ਤੋਂ ਸੱਖਣੀ ਅਮਨਦੀਪ ਨਾਲ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਲਈਆਂ ਲਾਵਾਂਂ - ਅੱਖਾਂ ਦੀ ਰੋਸ਼ਨੀ

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਜਿਸ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ। ਇਸ ਦੇ ਨਾਲ ਹੀ ਅਮਨਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨ ਹਰਦੀਪ ਸਿੰਘ ਵਲੋਂ ਉਕਤ ਲੜਕੀ ਨਾਲ ਵਿਆਹ ਕਰਵਾਉਣ ਦਾ ਵਿਚਾਰ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਗੁਰ ਮਰਿਯਾਦਾ ਅਨੁਸਾਰ ਵਿਆਹ ਕਰਵਾ ਲਿਆ।

ਅੱਖਾਂ ਤੋਂ ਸੱਖਣੀ ਅਮਨਦੀਪ ਨਾਲ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਪੜ੍ਹੇ ਆਨੰਦ
ਅੱਖਾਂ ਤੋਂ ਸੱਖਣੀ ਅਮਨਦੀਪ ਨਾਲ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਪੜ੍ਹੇ ਆਨੰਦ

By

Published : Jul 15, 2021, 11:08 AM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਜਿਸ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ। ਇਸ ਦੇ ਨਾਲ ਹੀ ਅਮਨਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਨੌਜਵਾਨ ਹਰਦੀਪ ਸਿੰਘ ਵਲੋਂ ਉਕਤ ਲੜਕੀ ਨਾਲ ਵਿਆਹ ਕਰਵਾਉਣ ਦਾ ਵਿਚਾਰ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਗੁਰ ਮਰਿਯਾਦਾ ਅਨੁਸਾਰ ਵਿਆਹ ਕਰਵਾ ਲਿਆ।

ਅੱਖਾਂ ਤੋਂ ਸੱਖਣੀ ਅਮਨਦੀਪ ਨਾਲ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਪੜ੍ਹੇ ਆਨੰਦ

ਇਸ ਸੰਬਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਜਦੋਂ ਸੋਸ਼ਲ ਮੀਡੀਆ 'ਤੇ ਅਮਨਦੀਪ ਬਾਰੇ ਸੁਣਿਆ ਤਾਂ ਉਨਹਾਂ ਉਸੇ ਸਮੇਂ ਮਨ ਬਣਾ ਲਿਆ ਕਿ ਉਹ ਇਸ ਨਾਲ ਵਿਆਹ ਕਰਨਗੇ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀ ਹੁੰਦਾ ਸਗੋ ਉਸ ਅਮਨਦੀਪ ਦੀ ਚੰਗਿਆਈ ਨੂੰ ਵੇਖ ਉਹ ਉਸ ਵਲ ਆਕਰਸ਼ਿਤ ਹੋਏ ਹਨ। ਉਨ੍ਹਾਂ ਕਿਹਾ ਕਿ ਅਮਨਦੀਪ ਹਰ ਕੰਮ 'ਚ ਪਰਪੱਕ ਹੈ ਅਤੇ ਉਸਨੂੰ ਅਪਣਾ ਕੇ ਬਹੁਤ ਹੀ ਮਾਨ ਮਹਿਸੂਸ ਕਰ ਰਹੇ ਹਨ।

ਇਸ ਸੰਬਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ। ਜਿਸਦੀ ਕਿਰਪਾ ਸਦਕਾ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬੀ.ਏ ਦੀ ਪੜ੍ਹਾਈ ਉਹ ਪੂਰੀ ਕਰ ਚੁੱਕੇ ਹਨ ਅਤੇ ਅੱਗੇ ਐੱਮ.ਏ ਕਰ ਰਹੇ ਹਨ।

ਇਹ ਵੀ ਪੜ੍ਹੋ:ਸੂਬੇ 'ਚ ਚੱਲ ਰਹੇ ਮਾਫ਼ੀਆ ਰਾਜ ਦੇ ਸਵਾਲਾਂ 'ਤੇ ਕੈਬਨਿਟ ਮੰਤਰੀ ਨੇ ਧਾਰੀ ਚੁੱਪੀ !

ABOUT THE AUTHOR

...view details