ਪੰਜਾਬ

punjab

ETV Bharat / city

ਗੁਰਦੁਆਰਾ ਅੱਚਲ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਕੀਤੀ ਸਿੱਧਾਂ ਨਾਲ ਗੋਸ਼ਟ - Gurudwara Achal Sahib

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪਵਿੱਤਰ ਜਗ੍ਹਾ ਗੁਰਦੁਆਰਾ ਅੱਚਲ ਸਾਹਿਬ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗ੍ਰਹਿਸਤੀ ਬੰਦਾ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਦੇ ਘਰ ਹੀ ਮੰਗਣ ਜਾਂਦੇ ਹੋ। ਇਹ ਜਵਾਬ ਸੁਣ ਕੇ ਭੰਗਰਨਾਥ ਦੀ ਨਿਸ਼ਾ ਹੋ ਗਈ।

ਗੁਰੁਦੁਆਰਾ ਅੱਚਲ ਸਾਹਿਬ
ਗੁਰੁਦੁਆਰਾ ਅੱਚਲ ਸਾਹਿਬ

By

Published : Jun 23, 2020, 1:41 PM IST

ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪਵਿੱਤਰ ਜਗ੍ਹਾ ਗੁਰਦੁਆਰਾ ਅੱਚਲ ਸਾਹਿਬ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਅੱਚਲ ਬਟਾਲੇ ਦੀ ਥਾਂ 'ਤੇ ਮਾਰਚ 1526 ਈਸਵੀ ਨੂੰ ਸ਼ਿਵਰਾਤਰੀ ਦੇ ਮੇਲੇ ਮੌਕੇ ਜੋਗੀਆਂ ਨਾਲ ਸਿੱਧ ਗੋਸ਼ਟ ਦੀ ਚਰਚਾ ਕਰਨ ਲਈ ਆਏ ਸਨ।

ਗੁਰਦੁਆਰਾ ਅੱਚਲ ਸਾਹਿਬ

ਇਸ ਮੇਲੇ ਦਾ ਹਵਾਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਹੈ। ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਸੰਸਾਰੀ ਲੋਕਾਂ ਵਾਂਗ ਕਿਉਂ ਵਿਚਰਦੇ ਹੋ?

ਗੁਰਦੁਆਰਾ ਅੱਚਲ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗ੍ਰਹਿਸਤੀ ਬੰਦਾ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਦੇ ਘਰ ਹੀ ਮੰਗਣ ਜਾਂਦੇ ਹੋ। ਇਹ ਜਵਾਬ ਸੁਣ ਕੇ ਭੰਗਰਨਾਥ ਦੀ ਨਿਸ਼ਾ ਹੋ ਗਈ।

ਗੁਰਦੁਆਰਾ ਅੱਚਲ ਸਾਹਿਬ

ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ। ਇਸ ਮੌਕੇ ਗੁਰੂ ਸਾਹਿਬ ਨੇ ਸ਼ਬਦ ਰੂਪੀ ਅੰਮ੍ਰਿਤ ਨਾਲ ਤਪਦੇ ਦਿਲਾਂ ਵਿੱਚ ਠੰਡ ਪਾਈ ਅਤੇ ਯੋਗੀਆਂ ਨੂੰ ਸਿੱਧੇ ਰਾਹ ਪਾਇਆ। ਇਸ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਾਤਣ ਧਰਤੀ ਵਿੱਚ ਲਾ ਦਿੱਤੀ, ਜਿਸ ਦਾ ਦਰੱਖਤ ਬੇਰੀ ਹੁਣ ਵੀ ਗੁਰੂ ਘਰ ਵਿੱਚ ਮੌਜੂਦ ਹੈ।

ਗੁਰਦੁਆਰਾ ਅੱਚਲ ਸਾਹਿਬ

ਇਸ ਪਵਿੱਤਰ ਜਗ੍ਹਾ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਮੌਕੇ ਆਏ, ਉਨ੍ਹਾਂ ਇੱਥੇ ਅੱਠ ਭੁਜੀ ਖੂਹੀ ਬਣਵਾਈ। ਇਸ ਪਵਿੱਤਰ ਜਗ੍ਹਾ ਉੱਪਰ ਹਰ ਸਾਲ ਮੱਸਿਆ ਕੱਤਕ ਤੋਂ 9-10 ਦਿਨਾਂ ਬਾਅਦ ਨੌਵੀਂ/ਦਸਵੀਂ ਦਾ ਭਾਰੀ ਜੋੜ ਮੇਲਾ ਲੱਗਦਾ ਹੈ।

ABOUT THE AUTHOR

...view details