ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਦੇਸ਼ ਵਿਦੇਸ਼ ਵਿੱਚ ਮਾਹੌਲ ਅਣਸੁਖਾਵਾਂ ਹੋ ਗਿਆ ਹੈ। ਸਰਕਾਰਾਂ ਵੱਲੋਂ ਲੋਕਾਂ ਨੂੰ ਇੱਕਠ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਕਰਕੇ ਵੱਡੇ-ਵੱਡੇ ਧਾਰਮਿਕ ਸਥਾਨ ਬੰਦ ਹੋ ਗਏ ਹਨ। ਪਰ ਸਚਖੰਡ ਹਰਿਮੰਦਰ ਸਾਹਿਬ ਵਾਂਗ ਸ਼ਹੀਦ ਬਾਬਾ ਦੀਪ ਸਿੰਘ ਦੇ ਅਸਥਾਨ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਵਿਖੇ ਸੰਗਤਾਂ ਚਾਅ ਤੇ ਉਤਸ਼ਾਹ ਨਾਲ ਪਹੁੰਚ ਰਹੀਆਂ ਹਨ।
'ਗੁਰਦੁਆਰਾ ਸਾਹਿਬ ਸ਼ਹੀਦਾਂ' ਦੀਆਂ ਸੰਗਤਾਂ 'ਤੇ ਨਹੀਂ ਪਿਆ 'ਕਰੋਨਾ' ਦਾ ਪ੍ਰਭਾਵ ਸੰਗਤਾਂ ਵਿੱਚ ਕਿਸੇ ਕਿਸਮ ਦਾ ਡਰ ਜਾਂ ਖੌਫ਼ ਨਹੀਂ ਹੈ। ਗੁਰੂਦੁਆਰਾ ਸਾਹਿਬ ਦੇ ਸਾਰੇ ਗੇਟਾਂ ਉੱਪਰ "ਸੈਨੇਟਾਈਜ਼ਰ" ਦੀਆਂ ਬੂੰਦਾਂ ਸੰਗਤਾਂ ਦੇ ਹੱਥਾਂ ਉੱਪਰ ਪਾ ਕੇ ਸਫ਼ਾਈ ਰੱਖੀ ਜਾ ਰਹੀ ਹੈ।
ਗੁਰੂਦੁਆਰਾ ਸਾਹਿਬ 'ਸ਼ਹੀਦਾਂ' ਦੀਆਂ ਸੰਗਤਾਂ 'ਤੇ ਨਹੀਂ ਪਿਆ 'ਕਰੋਨਾ' ਦਾ ਪ੍ਰਭਾਵ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸੰਗਤਾਂ ਸਾਫ਼ ਸਫਾਈ ਰੱਖਣ 'ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਸਹਿਜ ਪਾਠ, ਸੁਖਮਨੀ ਸਾਹਿਬ ਦਾ ਪਾਠ ਕਰਨ।
ਗੁਰੂਦੁਆਰਾ ਸਾਹਿਬ 'ਸ਼ਹੀਦਾਂ' ਦੀਆਂ ਸੰਗਤਾਂ 'ਤੇ ਨਹੀਂ ਪਿਆ 'ਕਰੋਨਾ' ਦਾ ਪ੍ਰਭਾਵ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 147 ’ਤੇ ਪੁੱਜ ਗਈ ਹੈ। ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦੇ 147 ਮਰੀਜ਼ਾਂ ’ਚੋਂ 25 ਵਿਦੇਸ਼ੀ ਹਨ ਤੇ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਗੁਰੂਦੁਆਰਾ ਸਾਹਿਬ 'ਸ਼ਹੀਦਾਂ' ਦੀਆਂ ਸੰਗਤਾਂ 'ਤੇ ਨਹੀਂ ਪਿਆ 'ਕਰੋਨਾ' ਦਾ ਪ੍ਰਭਾਵ ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ 1 ਲੱਖ 98 ਹਜ਼ਾਰ ਤੋਂ ਪਾਰ ਹੋ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਦੇ ਕਰੀਬ ਪੁੱਜ ਗਈ ਹੈ।