ਪੰਜਾਬ

punjab

ETV Bharat / city

ਆਪ ਦਾ ਨਸ਼ਿਆਂ ਖਿਲਾਫ਼ ਵੱਡਾ ਐਕਸ਼ਨ - ਆਮ ਆਦਮੀ ਪਾਰਟੀ ਦੀ ਸਰਕਾਰ

ਆਮ ਆਦਮੀ ਪਾਰਟੀ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਚੌਂਕ ਵਾਲਮੀਕਿ ਰਾਮਤੀਰਥ ਰੋਡ ਤੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਮਾਰਚ ਕੱਢਿਆ ਗਿਆ।

ਆਪ ਦਾ ਨਸ਼ਿਆ ਖਿਲਾਫ ਵੱਡਾ ਐਕਸ਼ਨ
ਆਪ ਦਾ ਨਸ਼ਿਆ ਖਿਲਾਫ ਵੱਡਾ ਐਕਸ਼ਨ

By

Published : Aug 8, 2021, 6:40 PM IST

ਅੰਮ੍ਰਿਤਸਰ:ਪੰਜਾਬ ਸਰਕਾਰ ਨਸ਼ਿਆਂ 'ਤੇ ਠੱਲ ਪਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਗਈ ਹੈ। ਪੰਜਾਬ ਲਈ ਕਿਹਾ ਗਿਆ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉਸ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦੀ ਹਾਹਾਕਾਰ ਮਚੀ ਹੋਈ ਹੈ।

ਆਮ ਆਦਮੀ ਪਾਰਟੀ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਚੌਂਕ ਵਾਲਮੀਕਿ ਰਾਮਤੀਰਥ ਰੋਡ ਤੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਮਾਰਚ ਕੱਢਿਆ ਗਿਆ। ਜਿਸ ਵਿੱਚ ਭਾਰੀ ਸੰਖਿਆ ਵਿੱਚ ਨੌਜਵਾਨ ਪਹੁੰਚੇ ਅਤੇ ਮੋਟਰਸਾਈਕਲਾਂ ਤੇ ਵਿਸ਼ਾਲ ਕਾਫ਼ਿਲੇ ਦੇ ਰੂਪ ਵਿੱਚ ਇੰਡੀਆ ਗੇਟ ਛੇਹਰਟਾ ਵਿਖੇ ਸਮਾਪਤੀ ਕੀਤੀ।

ਆਪ ਦਾ ਨਸ਼ਿਆ ਖਿਲਾਫ ਵੱਡਾ ਐਕਸ਼ਨ

ਡਾਂ ਇੰਦਰਪਾਲ ਨੇ ਸ਼ਾਮ ਸਿੰਘ ਜੀ ਅਟਾਰੀ ਵਾਲੇ ਦੇ ਬੁੱਤ ਤੇ ਸਹੁੰ ਚੁੱਕੀ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਦੇ ਖਾਤਮੇ ਵਾਸਤੇ ਹਰ ਜ਼ਰੂਰੀ ਕਦਮ ਚੁੱਕਾਂਗੇ।ਪੰਜਾਬ ਦੇ ਹਰ ਨਾਗਰਿਕ ਨੂੰ ਜਾਗਰੂਕ ਕਰਾਂਗੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾਂ ਇੰਦਰਪਾਲ ਜੀ ਨੇ ਰਵਾਇਤੀ ਪਾਰਟੀਆਂ ਦੇ ਤਿੱਖੇ ਹਮਲੇ ਕਰਦੇ ਹੋਇਆਂ ਕਿਹਾ ਕਿ ਰੋਜ਼ਾਨਾ ਹੀ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ੇ ਦੀ ਭੇਟ ਚੜ੍ਹ ਰਹੀਆ ਹਨ। ਸਰਕਾਰ ਇਸ ਮਸਲੇ 'ਤੇ ਅਜੇ ਤੱਕ ਪੂਰੀ ਤਰ੍ਹਾ ਫੇਲ੍ਹ ਹੋਈ ਹੈ। ਕਿਉਂਕਿ ਜਿਨ੍ਹਾਂ ਨੇ ਨਸ਼ਾ ਰੋਕਣਾ ਸੀ ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹੋਏ ਹਨ।

ਇਹ ਵੀ ਪੜ੍ਹੋ:-ਵੇਖੋ, ਸ੍ਰੀ ਮੁਕਤਸਰ ਸਾਹਿਬ ਪੁੱਜਣ 'ਤੇ ਕਿੰਝ ਹੋਇਆ ਓਲੰਪੀਅਨ ਕਮਲਪ੍ਰੀਤ ਦਾ ਸਵਾਗਤ

ABOUT THE AUTHOR

...view details