ਪੰਜਾਬ

punjab

ETV Bharat / city

ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ - ਸਾਲ 1984 ਦੀ 6 ਜੂਨ

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵਲੋਂ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਪੁਲਿਸ ਦਾ 1984 ਵਾਲਾ ਰਵੱਈਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਵੀ ਕੇਂਦਰ ਤੇ ਹਾਕਮ ਸਰਕਾਰ ਕਾਂਗਰਸ ਦੀ ਸੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ।

ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ
ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ

By

Published : Jun 6, 2021, 11:05 AM IST

ਅੰਮ੍ਰਿਤਸਰ: ਸਾਲ 1984 ਦੀ 6 ਜੂਨ ਨੂੰ ਵਾਪਰੇ ਦੁਖਾਂਤ ਨਾਲ ਸਿੱਖ ਕੌਮ ਦੇ ਹਿਰਦੇ ਅੱਜ ਵੀ ਬਲੂੰਧਰੇ ਜਾਂਦੇ ਹਨ। ਇਸ ਸ਼ਹੀਦੀ ਸਾਕੇ ਦੀ ਬਰਸੀ ਹਰ ਸਾਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਨਾਈ ਜਾਂਦੀ ਹੈ। ਜਿਸ ਵਿੱਚ ਵੀ ਸਿੱਖ ਸੰਗਤ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ 'ਤੇ ਕਈ ਨਾਮੀਂ ਚਿਹਰੇ ਆ ਕੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਦੇ ਹਨ। ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਅਰਦਾਸ ਬੇਨਤੀ ਕਰਨ ਪਹੁੰਚੇ।

ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ

ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਐੱਸਜੀਪੀਸੀ ਵੱਲੋਂ 37 ਸਾਲਾਂ ਬਾਅਦ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੰਗਤ ਨੂੰ ਦਰਸ਼ਨ ਕਰਵਾਉਣੇ, ਸਿਆਸਤ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸਮੇਂ ਸਿਆਸਤ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਹੋ ਚੁੱਕਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਇਆ, ਜਿਸ ਕਾਰਨ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧੀਨ ਚਲਾ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਵਲੋਂ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਪੁਲਿਸ ਦਾ 1984 ਵਾਲਾ ਰਵੱਈਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਵੀ ਕੇਂਦਰ ਤੇ ਹਾਕਮ ਸਰਕਾਰ ਕਾਂਗਰਸ ਦੀ ਸੀ ਅਤੇ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਜਿਸ ਕਰਕੇ ਕਾਂਗਰਸੀਆਂ ਵੱਲੋਂ ਤਸ਼ੱਦਦ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਬੇਨਤੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾ ਰਿਹਾ

ਇਹ ਵੀ ਪੜ੍ਹੋ:Operation Blue Star: 'ਅੱਖੀਂ ਡਿੱਠਾ ਅਪਰੇਸ਼ਨ ਬਲਿਊ ਸਟਾਰ' ਕਿਤਾਬ ਰਿਲੀਜ਼

ABOUT THE AUTHOR

...view details