ਪੰਜਾਬ

punjab

ETV Bharat / city

ਹੁਣ ਜਲ੍ਹਿਆਂਵਾਲਾ ਬਾਗ ਦੀ ਬਦਲ ਜਾਵੇਗੀ ਪੂਰੀ ਰੂਪਰੇਖਾ, ਖਰਚੇ ਜਾਣਗੇ 20 ਕਰੋੜ ਰੁਪਏ - ਸ਼ਵੇਤ ਮਲਿਕ

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਕੋਸ਼ਿਸ਼ਾਂ ਸਦਕਾ ਜਲ੍ਹਿਆਂਵਾਲੇ ਬਾਗ ਦੀ ਰੂਪ ਰੇਖਾ ਬਦਲਣ ਲਈ ਸਰਕਾਰ ਵਲੋਂ 20 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਹੁਣ ਜਲ੍ਹਿਆਂਵਾਲਾ ਬਾਗ ਦੀ ਬਦਲ ਜਾਵੇਗੀ ਪੂਰੀ ਰੂਪਰੇਖਾ, ਖਰਚੇ ਜਾਣਗੇ 20 ਕਰੋੜ ਰੁਪਏ

By

Published : Jun 29, 2019, 7:55 PM IST

Updated : Jun 29, 2019, 8:40 PM IST

ਅੰਮ੍ਰਿਤਸਰ: ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਜਲ੍ਹਿਆਂਵਾਲੇ ਬਾਗ ਦਾ ਦੌਰਾ ਕੀਤਾ ਗਿਆ। ਸ਼ਵੇਤ ਮਲਿਕ ਦੇ ਇਸ ਦੌਰੇ ਦਾ ਮੁੱਖ ਟੀਚਾ ਭਾਰਤ ਸਰਕਾਰ ਵੱਲੋਂ ਦਿੱਤੀ ਗਈ 20 ਕਰੋੜ ਦੀ ਗ੍ਰਾਂਟ ਹੈ, ਇਸ ਗ੍ਰਾਂਟ ਨਾਲ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ ਜਾਵੇਗਾ। ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਜਲ੍ਹਿਆਂਵਾਲੇ ਬਾਗ ਦੀ ਰੂਪ ਰੇਖਾ ਬਦਲਣ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ 20 ਕਰੋੜ ਦੀ ਗ੍ਰਾਂਟ ਜਲ੍ਹਿਆਂਵਾਲੇ ਬਾਗ ਟਰੱਸਟ ਨੂੰ ਦੇ ਦਿੱਤੀ, ਜਿਸ ਨਾਲ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਵੇਤ ਮਲਿਕ ਨੇ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦਾ ਸੁੰਦਰੀਕਰਨ 1 ਸਾਲ ਦੇ ਅੰਦਰ ਪੂਰਾ ਕੀਤਾ ਜਾਵੇਗਾ।

ਜਲ੍ਹਿਆਂਵਾਲੇ ਬਾਗ

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਵੀ ਸਰਕਾਰ ਨਜ਼ਰ ਨਹੀਂ ਆ ਰਹੀ ਹੈ, ਉਨ੍ਹਾਂ ਦੇ 3 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਉੱਥੇ ਦੂਸਰੇ ਪਾਸੇ ਕਰਤਾਰਪੁਰ ਕੋਰੀਡੋਰ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਇਸ ਤੇ ਪੂਰਾ ਕੰਮ ਹੋ ਜਾਵੇਗਾ।

Last Updated : Jun 29, 2019, 8:40 PM IST

ABOUT THE AUTHOR

...view details