ਪੰਜਾਬ

punjab

ETV Bharat / city

ਆਕਸੀਜਨ ਦੀ ਕਮੀ ਦੇ ਕਾਰਨ 6 ਮੌਤਾਂ ਤੋਂ ਬਾਅਦ ਐਕਸ਼ਨ ’ਚ ਸਰਕਾਰ - Government in action

ਉਹਨਾਂ ਨੇ ਕਿਹਾ ਅੱਗੋਂ ਤੋਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਮਾਮਲੇ ’ਚ ਜੋ ਵੀ ਮੁਲਜ਼ਮ ਹੋਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਆਕਸੀਜਨ ਦੀ ਕਮੀ ਦੇ ਕਾਰਨ 6 ਮੌਤਾਂ ਤੋਂ ਬਾਅਦ ਐਕਸ਼ਨ ’ਚ ਸਰਕਾਰ
ਆਕਸੀਜਨ ਦੀ ਕਮੀ ਦੇ ਕਾਰਨ 6 ਮੌਤਾਂ ਤੋਂ ਬਾਅਦ ਐਕਸ਼ਨ ’ਚ ਸਰਕਾਰ

By

Published : Apr 24, 2021, 5:48 PM IST

ਅੰਮ੍ਰਿਤਸਰ:ਜ਼ਿਲ੍ਹੇ ਦੇ ਨਿਜੀ ਹਸਪਤਾਲ ’ਚ ਆਕਸੀਜਨ ਨਾ ਮਿਲਣ ਕਾਰਨ 6 ਮਰੀਜਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਸ ਸਬੰਧੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ। ਉਥੇ ਹੀ ਮਾਮਲੇ ’ਚ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਜਾਂਚ ਨੂੰ ਯਕੀਨੀ ਬਣਾਈਆਂ ਹੈ। ਉਹਨਾਂ ਨੇ ਕਿਹਾ ਅੱਗੋਂ ਤੋਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਮਾਮਲੇ ’ਚ ਜੋ ਵੀ ਮੁਲਜ਼ਮ ਹੋਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਆਕਸੀਜਨ ਦੀ ਕਮੀ ਦੇ ਕਾਰਨ 6 ਮੌਤਾਂ ਤੋਂ ਬਾਅਦ ਐਕਸ਼ਨ ’ਚ ਸਰਕਾਰ

ਇਹ ਵੀ ਪੜੋ: ਲੁੱਟ ਖੋਹ ਦੌਰਾਨ ਕੁੜੀ ਮਰਨ ਦਾ ਮਾਮਲਾ, ਮੁਲਜ਼ਮ ਕਾਬੂ

ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮਾਮਲੇ ’ਚ ਆਪਣਾ ਪੱਲਾ ਚਾੜਦਿਆਂ ਕਿਹਾ ਕਿ ਅੱਜ ਜੋ 6 ਲੋਕਾਂ ਦੀ ਮੌਤ ਹੋਈ ਹੈ ਇਹ ਹਸਪਤਾਲ ਦੀ ਲਾਪਰਵਾਹੀ ਨਾਲ ਹੋਈ ਹੈ। ਹਸਪਤਾਲ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸੇ ਤਰੀਕੇ ਦੀ ਜਾਣਕਾਰੀ ਨਹੀਂ ਦਿੱਤੀ, ਜੇਕਰ ਉਹਨਾਂ ਨੇ ਦੱਸਿਆ ਹੁੰਦਾ ਤਾਂ ਅਸੀਂ ਕਿਸੇ ਤਰੀਕੇ ਆਕਸੀਜਨ ਮੁੱਹਈਆ ਕਰਵਾ ਦਿੰਦੇ। ਉਹਨਾਂ ਨੇ ਕਿਹਾ ਇਸ ਦੀ ਜਾਂਚ ਸਬੰਧੀ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਜੀ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ’ਚ ਇਲਾਜ ਕਰਵਾਉਣ।

ਇਹ ਵੀ ਪੜੋ: ਲੁਧਿਆਣਾ: ਹੁਣ ਆਕਸੀਜਨ ਪਲਾਂਟਾਂ 'ਤੇ ਤੈਨਾਤ ਪੁਲਿਸ ਫੋਰਸ, ਇੱਕ-ਇੱਕ ਸਿਲੰਡਰ ਦਾ ਰੱਖਿਆ ਜਾਂਦੈ ਹਿਸਾਬ

ABOUT THE AUTHOR

...view details