ਅੰਮ੍ਰਿਤਸਰ: ਸ਼ਹਿਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਕਸਟਮ ਵਿਭਾਗ ਨੇ ਕਾਰਵਾਈ ਕਰਦੇ ਹੋਏ 2 ਯਾਤਰੀਆਂ ਕੋਲੋਂ ਤਕਰੀਬਨ 17 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਿਦ ਹਵਾਈ ਅੱਡੇ ਉੱਤੇ ਦੋ ਯਾਤਰੀਆਂ ਨੂੰ ਤਲਾਸ਼ੀ ਦੇ ਲਈ ਰੋਕਿਆ ਗਿਆ ਸੀ ਜਿਨ੍ਹਾਂ ਕੋਲੋਂ 401 ਗ੍ਰਾਮ ਦਾ ਸੋਨਾ ਦਾ ਪੇਸਟ ਬਰਾਮਦ ਕੀਤਾ ਗਿਆ ਜੋ ਕਿ ਕੁੱਲ 336 ਗ੍ਰਾਮ 24 ਕਿਲੋ ਸ਼ੁੱਧਤਾ ਵਾਲਾ 17.77 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ।