ਅੰਮ੍ਰਿਤਸਰ : ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਦੋ ਤਸਕਰਾਂ ਤੋਂ 3 ਕਿੱਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਹੈ। ਦੋਹਾਂ ਤਸਕਰਾਂ ਕੋਲੋਂ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 1 ਕਰੋੜ ਤੋਂ ਵੱਧ ਹੈ। ਕਸਟਮ ਵਿਭਾਗ ਵੱਲੋਂ ਦੋਹਾਂ ਤਸਕਰਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਜਾਣਕਾਰੀ ਮੁਤਾਬਕ ਕਸਟਮ ਵਿਭਾਗ ਨੇ ਏਅਰਵੇਜ਼ ਐਕਸਪ੍ਰੈਸ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਦੋ ਯਾਤਰੀਆਂ ਕੋਲੋਂ 3 ਕਿੱਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੂੰ ਚਕਮਾ ਦੇਣ ਲਈ ਇਨ੍ਹਾਂ ਦੋਹਾਂ ਤਸਕਰਾਂ ਨੇ ਖਿਡੌਣਾ ਕਾਰ 'ਚ 48 ਛੋਟੇ -ਛੋਟੇ ਟੁਕੜੀਆਂ 'ਚ ਸੋਨਾ ਅਤੇ ਬੈਗ ਦੇ ਅੰਦਰਲੇ ਹਿੱਸੇ ਵਿੱਚ ਤਾਰਾਂ ਦੇ ਰੂਪ 'ਚ ਸੋਨਾ ਲੁੱਕੋ ਕੇ ਰੱਖਿਆ ਸੀ। ਅਧਿਕਾਰੀਆਂ ਨੇ ਬੈਗ ਦੇ ਨਿਚਲੇ ਹਿੱਸੇ ਦੀ ਚੰਗੀ ਤਰ੍ਹਾਂ ਨਾਲ ਤਲਾਸ਼ੀ ਲਈ ਜਿਸ ਤੋਂ ਬਾਅਦ ਲਗਭਗ 3 ਕਿੱਲੋਂ ਸੋਨਾ ਬਰਾਮਦ ਕੀਤਾ। ਇਸ ਬਰਾਮਦ ਕੀਤੇ ਗਏ ਸੋਨੇ ਦੀ ਬਜ਼ਾਰ ਵਿੱਚ ਕੀਮਤ 1 ਕਰੋੜ ਤੋਂ ਵੱਧ ਹੈ।