ਅੰਮ੍ਰਿਤਸਰ:ਅਜਨਾਲਾ ਵਿਚੋਂ ਬੀਤੀ ਦਿਨੀ ਗੈਂਗਸਟਰ (Gangster) ਦਇਆ ਸਿੰਘ ਉਰਫ ਪ੍ਰੀਤ ਸੇਖੋ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਨੂੰ ਬਿਆਸ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਂਚ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ ਦਿਨੀ ਗਾਇਕ ਪ੍ਰੇਮ ਢਿੱਲੋਂ ਤੋਂ ਫਿਰੌਤੀ ਮੰਗਣ ਅਤੇ ਨਾ ਮਿਲਣ ਉਤੇ ਉਸਦੇ ਘਰ ਤੇ ਫਾਇਰਿੰਗ (Firing) ਕਰਨ ਦੇ ਮਾਮਲੇ ਵਿਚ ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆਂ ਨੂੰ ਜਾਂਚ ਲਈ ਕਪੂਰਥਲਾ ਜੇਲ੍ਹ ਵਿਚੋਂ ਲਿਆਂਦਾ ਗਿਆ ਸੀ। ਜਾਂਚ ਦੌਰਾਨ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰਦਾਤ ਮੌਕੇ ਵਰਤਿਆ ਹਥਿਆਰ ਪਹਿਲਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਸੀ।