ਪੰਜਾਬ

punjab

ETV Bharat / city

ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੇ ਘਰ 'ਚ ਗੈਂਗਸਟਰਾਂ ਨੇ ਕੀਤਾ ਹਮਲਾ, ਚਲਾਈਆਂ ਗੋਲੀਆਂ - Gangsters attack Congress councillor

ਅੰਮ੍ਰਿਤਸਰ 'ਚ 40 ਤੋਂ 50 ਦੇ ਕਰੀਬ ਗੈਂਗਸਟਰਾਂ ਨੇ ਕਾਂਗਰਸੀ ਕੌਂਸਲਰ ਦੇ ਘਰ 'ਚ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕੌਂਸਲਰ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੇ ਘਰ 'ਚ ਗੈਂਗਸਟਰਾਂ ਨੇ ਕੀਤਾ ਹਮਲਾ
ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੇ ਘਰ 'ਚ ਗੈਂਗਸਟਰਾਂ ਨੇ ਕੀਤਾ ਹਮਲਾ

By

Published : Jun 26, 2020, 9:59 AM IST

ਅੰਮ੍ਰਿਤਸਰ: ਵਾਰਡ ਨੂੰ 71 ਇਲਾਕਾ ਫਤਾਪੁਰ ਵਿੱਚ ਮੌਜੂਦਾ ਕਾਂਗਰਸ ਕੌਂਸਲਰ ਦੇ ਘਰ 'ਤੇ ਕੁਝ ਲੋਕਾਂ ਵੱਲੋਂ ਹਮਲਾ ਕਰਨ ਵੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 40 ਤੋਂ 50 ਦੇ ਕਰੀਬ ਗੈਂਗਸਟਰਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਤੇ ਫੇਰ ਬੋਤਲਾਂ ਦੀ ਭੰਨਤੋੜ ਕੀਤੀ। ਇਸ ਹਮਲੇ ਦੌਰਾਨ ਕੌਂਸਲਰ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਅੰਮ੍ਰਿਤਸਰ 'ਚ ਕਾਂਗਰਸੀ ਕੌਂਸਲਰ ਦੇ ਘਰ 'ਚ ਗੈਂਗਸਟਰਾਂ ਨੇ ਕੀਤਾ ਹਮਲਾ

ਜ਼ਿਕਰਯੋਗ ਹੈ ਕਿ ਇਹ ਹਲਕਾ ਕੈਬਿਨੇਟ ਮੰਤਰੀ ਓਪੀ ਸੋਨੀ ਦੇ ਅਧੀਨ ਆਉਂਦਾ ਹੈ। ਇਸ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਕੌਂਸਲਰ ਗੁਰਮੀਤ ਕੌਰ ਨੇ ਦੱਸਿਆ ਗਿੰਨੀ ਨਾਂਅ ਦੇ ਗੈਂਗਸਟਰ ਜੋ ਆਪਣੇ ਨਾਲ 40 ਤੋਂ 50 ਦੇ ਕਰੀਬ ਸਾਥੀਆਂ ਨੂੰ ਲੈ ਕੇ ਆਇਆ ਸੀ, ਉਸ ਨੇ ਸ਼ਰੇਆਮ ਗੋਲੀਆਂ ਚਲਾਈਆਂ। ਸਥਾਨਕ ਵਾਸੀਆਂ ਮੁਤਾਬਕ ਇਹ ਹਮਲਾ ਪੁਰਾਣੀ ਰੰਜ਼ੀਸ਼ ਦੇ ਚਲਦਿਆਂ ਹੋਇਆ ਹੈ।

ਕੌਂਸਲਰ ਗੁਰਮੀਤ ਕੌਰ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਨੇ ਪਹਿਲਾਂ ਉਨ੍ਹਾਂ ਨੂੰ ਫੋਨ 'ਚ ਗਾਲਾਂ 'ਤੇ ਧਮਕੀ ਦਿੱਤੀ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਿਸ ਨੂੰ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਸ ਨੇ ਘਰ 'ਚ ਹਮਲਾ ਕਰ ਦਿੱਤਾ। ਲਖਬੀਰ ਨੇ ਕਿਹਾ ਕਿ ਉਨ੍ਹਾਂ 'ਤੇ ਇਹ ਹਮਲਾ ਇਸ ਲ਼ਈ ਹੋਇਆ ਕਿਉਂਕਿ ਉਹ SC ਕੋਟੇ ਨਾਲ ਸਬੰਧਤ ਹਨ।

ਉਥੇ ਹੀ ਮੌਕੇ 'ਤੇ ਪੁੱਜੇ ਥਾਣਾ ਇਸਲਾਬਾਦ ਦੇ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਸ਼ੀ ਪਾਏ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details