ਅੰਮ੍ਰਿਤਸਰ: ਜ਼ਿਲ੍ਹੇ 'ਚ ਸਬ ਇੰਸਪੈਕਟਰ ਦੀ ਕਾਰ ਹੇਠਾਂ ਬੰਬ ਰੱਖਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸਬ ਇੰਸਪੈਕਟਰ ਦੀ ਕਾਰ ਹੇਠਾਂ ਬੰਬ ਰੱਖਣ ਦੀ ਸਾਜ਼ਿਸ਼ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨੇ ਰਚੀ ਸੀ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਹਰਪਾਲ ਸਿੰਘ ਅਤੇ ਫਤਿਹਵੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੋਵਾਂ ਤੋਂ ਪੁੱਛਗਿੱਛ ਤੋਂ ਬਾਅਦ ਇਸ ਅੱਤਵਾਦੀ ਘਟਨਾ ਦੀਆਂ ਤਾਰਾਂ ਲੰਡਾ ਅਤੇ ਰਿੰਦਾ ਨਾਲ ਕੈਨੇਡਾ ਅਤੇ ਪਾਕਿਸਤਾਨ 'ਚ ਬੈਠੇ ਗੈਂਗਸਟਰਾਂ ਤੋਂ ਲੈ ਕੇ ਅੱਤਵਾਦੀ ਬਣਨ ਤੱਕ ਜੁੜਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਵਿੱਚ ਬੈਠ ਕੇ ਦੇਸ਼ ਵਿੱਚ ਦਹਿਸ਼ਤ ਫੈਲਾ ਰਿਹਾ ਹੈ। ਲਖਬੀਰ ਲੰਡਾ ਦਾ ਨਾਂ ਕੁਝ ਮਹੀਨੇ ਪਹਿਲਾਂ ਮੋਹਾਲੀ 'ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਯੂਨਿਟ ਦੇ ਮੁੱਖ ਦਫਤਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੀ ਸਾਹਮਣੇ ਆਇਆ ਸੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੰਡਾ ਦਾ ਤਰਨਤਾਰਨ ਦੇ ਦੋਵਾਂ ਮੁਲਜ਼ਮਾਂ ਨਾਲ ਸੰਪਰਕ ਸੀ ਅਤੇ ਇਸ ਕੰਮ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਪ੍ਰਬੰਧ ਵੀ ਕੀਤਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਲੰਡਾ ਨੇ ਕਿਸੇ ਸਮੇਂ ਹਰਪਾਲ ਅਤੇ ਫਤਹਿਵੀਰ ਸਿੰਘ ਨਾਲ ਪੜ੍ਹਾਈ ਕੀਤੀ ਸੀ।
ਇਹ ਵੀ ਪੜੋ:ਲੁਕਣਮਿਚੀ ਖੇਡਣ ਬਹਾਨੇ ਮਾਂ ਨੇ ਧੀ ਨੂੰ ਮਾਰਨ ਤੋਂ ਬਾਅਦ ਫਾਹੇ ਲਾਇਆ ਪੁੱਤ, ਖੁਦ ਵੀ ਕੀਤੀ ਖੁਦਕੁਸ਼ੀ