ਪੰਜਾਬ

punjab

ETV Bharat / city

ਡਾਕਟਰ ਤੋਂ ਫਿਰੌਤੀ ਦੀ ਰਕਮ ਲੈਣ ਆਇਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ - Gangster

ਅੰਮ੍ਰਿਤਸਰ ਵਿਚ ਇਕ ਡਾਕਟਰ (Doctor) ਤੋਂ ਗੈਂਗਸਟਰ ਜੱਗੂ ਭਗਵਾਨਪੂਰੀਆ (Gangster jaggu Bhagwanpuria) ਵਲੋਂ ਮੰਗੀ ਗਈ ਫਿਰੌਤੀ ਲੈਣ ਆਇਆ ਗੈਂਗਸਟਰ ਸਾਥੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ।

ਡਾਕਟਰ ਤੋਂ ਫਿਰੌਤੀ ਦੀ ਰਕਮ ਲੈਣ ਆਇਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ
ਡਾਕਟਰ ਤੋਂ ਫਿਰੌਤੀ ਦੀ ਰਕਮ ਲੈਣ ਆਇਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ

By

Published : Oct 24, 2021, 1:37 PM IST

ਅੰਮ੍ਰਿਤਸਰ: ਪਿਛਲੇ ਦਿਨੀਂ ਅੰਮ੍ਰਿਤਸਰ (Amritsar) ਦੇ ਇਕ ਨਾਮੀ ਡਾਕਟਰ (Doctor) ਨੂੰ ਜੇਲ ਵਿਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria) ਵਲੋਂ ਖੁੱਲ੍ਹੀ ਚੁਣੌਤੀ ਦਿੱਤੀ ਗਈ ਸੀ। ਗੈਂਗਸਟਰ (Gangster) ਵਲੋਂ ਜਾਨ ਦਾ ਹਵਾਲਾ ਦੇ ਕੇ ਡਾਕਟਰ (Doctor) ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਡਾਕਟਰ ਨੂੰ ਫਿਰੌਤੀ ਨਾ ਦੇਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਦੋਂ ਜੱਗੂ ਭਗਵਾਨਪੁਰੀਆ ਦਾ ਸਾਥੀ ਇੰਦਰਪ੍ਰੀਤ ਸਿੰਘ ਉਰਫ ਕੈਪਟਨ ਡਾਕਟਰ ਕੋਲੋਂ ਫਿਰੌਤੀ ਦੇ ਪੈਸੇ ਲੈਣ ਪਹੁੰਚਿਆ ਤਾਂ ਉਸ ਨੂੰ ਪੁਲੀਸ (Police) ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹਦਾ ਨਾਮ ਇੰਦਰਪ੍ਰੀਤ ਸਿੰਘ ਉਰਫ ਕੈਪਟਨ ਹੈ ਤੇ ਉਹ ਜੱਗੂ ਭਗਵਾਨਪੁਰੀਆ ਦਾ ਪੁਰਾਣਾ ਸਾਥੀ ਹੈ ਅਤੇ ਉਹ ਪਹਿਲਾਂ ਵੀ ਜੱਗੂ ਭਗਵਾਨਪੁਰੀਆ ਲਈ ਕੰਮ ਕਰਦਾ ਰਿਹਾ ਹੈ ਅਤੇ ਹੁਣ ਵੀ ਜੱਗੂ ਭਗਵਾਨਪੁਰੀਆ ਦੇ ਕਹਿਣ ਤੇ ਹੀ ਡਾਕਟਰ ਪਾਸੋਂ ਫਿਰੌਤੀ ਦੀ ਰਕਮ ਲੈਣ ਲਈ ਆਇਆ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਕੋਲੋਂ ਮੋਬਾਇਲ ਫੋਨ ਤੇ ਐਕਟਿਵਾ ਵੀ ਬਰਾਮਦ ਕੀਤੀ ਹੈ।

ਡਾਕਟਰ ਤੋਂ ਫਿਰੌਤੀ ਦੀ ਰਕਮ ਲੈਣ ਆਇਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਗ੍ਰਿਫਤਾਰ

ਡਾਕਟਰ ਕੋਲੋਂ ਕੀਤੀ ਸੀ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ

ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਦੋਸ਼ੀ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿੱਚ ਇੱਕ ਡਾਕਟਰ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਡਾਕਟਰ ਨੂੰ ਧਮਕੀ ਦਿੱਤੀ ਗਈ ਸੀ ਕਿ ਪੈਸੇ ਨਾ ਦਿੱਤੇ ਤਾਂ ਉਸ ਨੂੰ ਗੋਲੀ ਮਾਰ ਦੇਵਾਂਗੇ। ਇਸ ਬਾਰੇ ਡਾਕਟਰ ਨੂੰ ਚਾਰ ਵਾਰੀ ਫੋਨ 'ਤੇ ਧਮਕੀ ਵੀ ਦਿੱਤੀ ਗਈ। ਜਿਸ ਤੋਂ ਬਾਅਦ ਡਾਕਟਰ ਤੇ ਉਸ ਦਾ ਪਰਿਵਾਰ ਸਹਿਮ ਦੇ ਮਾਹੌਲ ਵਿਚ ਸੀ। ਡਾਕਟਰ ਵਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਚ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਨਵਜੋਤ ਸਿੱਧੂ ਨੇ ਟਵੀਟ ਰਾਹੀਂ ਘੇਰੇ ਆਗੂ, ਕਿਹਾ ਪੰਜਾਬ ਦੇ ਅਸਲ ...

ABOUT THE AUTHOR

...view details