ਅੰਮ੍ਰਿਤਸਰ: ਸ਼ਹਿਰ ਵਿੱਚ ਇੱਕ ਸੱਭਿਆਚਾਰਕ ਗੁਰੱਪ ਨਾਲ ਕੰਮ ਕਰਨ ਵਾਲੀ ਔਰਤ ਨਾਲ ਸਮੂਹਿਕ ਜ਼ਬਰ ਜਨਾਹ ਕੀਤੇ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਤਿੰਨ ਵਿਅਕਤੀਆਂ 'ਤੇ ਉਸ ਨੂੰ ਕੋਈ ਬੇਹੋਸ਼ ਕਰਨ ਵਾਲੀ ਚੀਜ਼ ਪਿਆ ਕੇ ਜ਼ਬਰਦਸਤੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਅੰਮ੍ਰਿਤਸਰ 'ਚ ਮਹਿਲਾ ਨਾਲ ਹੋਇਆ ਸਮੂਹਿਕ ਜ਼ਬਰ ਜਨਾਹ, 4 ਮੁਲਜ਼ਮ ਕਾਬੂ
ਅੰਮ੍ਰਿਤਸਰ ਵਿੱਚ ਔਰਤ ਨਾਲ ਸਮੂਹਿਕ ਜ਼ਬਰ ਜਨਾਹ ਕੀਤੇ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੇ ਤਿੰਨ ਵਿਅਕਤੀਆਂ 'ਤੇ ਉਸ ਨੂੰ ਕੋਈ ਬੇਹੋਸ਼ ਕਰਨ ਵਾਲੀ ਚੀਜ਼ ਪਿਆ ਕੇ ਜ਼ਬਰਦਸਤੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੀੜਤ ਔਰਤ ਨੇ ਦੱਸਿਆ ਕਿ ਉਹ ਸੱਭਿਆਚਾਰਕ ਗੁਰੱਪ ਵਿੱਚ ਕੰਮ ਕਰਦੀ ਹੈ। ਇਸੇ ਦੌਰਾਨ ਉਹ ਦੀ ਅਜਨਾਲਾ ਦੇ ਤਿੰਨ ਨੌਜਵਾਨਾਂ ਨਾ ਜਾਣ-ਪਹਿਚਾਣ ਹੋ ਗਈ ਹੈ। ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਉਸ ਨੂੰ ਮਨਜੀਤ ਸਿੰਘ ਦੀ ਸੜਕ ਦੁਰਘਟਨਾ ਦਾ ਆਖ ਕੇ ਬੁਲਾਇਆ ਸੀ। ਉਨ੍ਹਾਂ ਕਿਹਾ ਉਸ ਨਾਲ ਉਸ ਦੀ 11 ਵਰ੍ਹਿਆਂ ਦੀ ਧੀ ਵੀ ਨਾਲ ਸੀ। ਉਸ ਨੇ ਕਿਹਾ ਕਿ ਫਿਰ ਜਦੋਂ ਉਹ ਬੱਸ ਅੱਡੇ ਪਹੁੰਚੀ ਤਾਂ ਇਨ੍ਹਾਂ ਤਿੰਨ ਮੁਲਜ਼ਮਾ ਨੇ ਉਸ ਕੋਈ ਬੇਹੋਸ਼ੀ ਵਾਲੀ ਵਸਤੂ ਕੋਲਡ-ਡ੍ਰਿੰਕ ਵਿੱਚ ਪਾ ਕੇ ਪਿਆ ਦਿੱਤੀ। ਇਸ ਮਗਰੋਂ ਤਿੰਨੇ ਮੁਲਜ਼ਮ ਉਸ ਨੂੰ ਕਿਸੇ ਹੋਟਲ ਵਿੱਚ ਲੈ ਗਏ ਤੇ ਉੱਥੇ ਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ।
ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਤਿੰਨ ਮੁਲਜ਼ਮਾਂ 'ਤੇ ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 376 ਅਧੀਨ ਮਾਮਲਾ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਫਿਲਹਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਸ਼ਨੀਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।