ਅੰਮ੍ਰਿਤਸਰ: ਅੱਜ ਕੱਲ ਦੇ ਦੌਰ ਅੰਦਰ ਆਪਣੇ ਬੱਚਿਆਂ ਨੂੰ ਪੜਾਉਣਾ ਹੀ ਮੁਸ਼ਕਲ ਹੁੰਦਾ ਹੈ। ਪਰ ਅੰਮ੍ਰਿਤਸਰ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ 500 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਵਿੱਦਿਆ ਦੇਣ ਦਾ ਕੰਮ ਕਰ ਰਹੇ ਹਨ।
ਅੰਮ੍ਰਿਤਸਰ ਵਿੱਚ ਲੋੜਵੰਦ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਦਾ ਦਾਨ
ਅੰਮ੍ਰਿਤਸਰ ਦੀ ਮਿਸ਼ਨ ਦੀਪ ਐਜੂਕੇਸ਼ਨ ਟਰੱਸਟ ਲੋੜਵੰਦ ਬੱਚਿਆਂ ਨੂੰ ਮੁਫ਼ਤ ਕਰਵਾ ਰਹੀ ਹੈ ਪੜ੍ਹਾਈ। ਛੇਵੀਂ ਜਾਮਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਮੁਫ਼ਤ ਸਿੱਖਿਆ। ਬੱਚਿਆਂ ਦੇ ਰਹਿਣ ਲਈ ਮੁਫ਼ਤ ਹੋਸਟਲ ਤੇ ਖਾਣਾ ਸੰਸਥਾ ਵਲੋਂ ਕੀਤਾ ਜਾਂਦਾ ਹੈ ਪ੍ਰਬੰਧ।
ਆਖਦੇ ਹਨ ਕਿ ਵਿੱਦਿਆ ਦਾ ਦਾਨ ਸਭ ਦਾਨਾਂ ਤੋਂ ਉਤਮ ਦਾਨ ਹੁੰਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਕਾਰਜ ਕਰ ਰਹੇ ਹਨ ਅੰਮ੍ਰਿਤਸਰ ਦੇ ਰਹਿਣ ਵਾਲੇ ਮਿਸ਼ਨ ਦੀਪ ਐਜੁਕੇਸ਼ਨ ਟਰੱਸਟ ਦੇ ਚੈਅਰਮੈਨ ਕਮਲਪ੍ਰੀਤ ਸਿੰਘ ਜੋ ਕਿ ਸਮਾਜ ਵਿੱਚ ਲਤਾੜੇ ਤੇ ਲੋੜਵੰਦ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੀ ਵਿੱਦਿਆ ਮੁਫ਼ਤ ਆਪਣੇ ਇਸ ਟਰੱਸਟ ਰਾਹੀ ਪ੍ਰਦਾਨ ਕਰ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਲੋੜਵੰਦ ਬੱਚਿਆ ਨੂੰ ਵਿੱਦਿਆ ਪ੍ਰਦਾਨ ਕਰਨ ਬਾਰੇ ਸੋਚਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 2007 ਤੋਂ 12 ਬੱਚਿਆਂ ਤੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਨ੍ਹਾਂ ਕੋਲ 500 ਦੇ ਕਰੀਬ ਲੋੜਵੰਦ ਬੱਚੇ ਸਿੱਖਿਆ ਹਾਲਸ ਕਰ ਰਹੇ ਹਨ।
ਕਮਲਪ੍ਰੀਤ ਦੱਸਿਆ ਕਿ ਬੱਚਿਆਂ ਦੇ ਰਹਿਣ ਲਈ ਵਧੀਆ ਹੋਸਟਲਾਂ ਦਾ ਪ੍ਰਬੰਧ ਹੈ ਜਿਥੈ ਬੱਚਿਆਂ ਦਾ ਰਹਿਣਾ ਤੇ ਖਾਣਾ ਬਿਲਕੁਲ ਮੁਫ਼ਤ ਹੈ। ਕਮਲਪ੍ਰੀਤ ਸਿੰਘ ਨੇ ਕਿਹਾ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚਲ ਰਿਹਾ ਹੈ।ਇਸ ਮੌਕੇ ਮਿਸ਼ਨ ਦੀਪ ਐਜੂਕੇਸ਼ਨ ਟਰਸਟ ਵਿੱਚ ਬੀ.ਏ ਦੀ ਪੜ੍ਹਾਈ ਕਰ ਰਹੀ ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ੳੇੁਹ ਛੇਵੀਂ ਜਮਾਤ ਵਿੱਚ ਇਸ ਸੰਸਥਾ ਵਿੱਚ ਆ ਗਈ ਸੀ ਅਤੇ ਹੁਣ ਉਹ ਬੀ.ਏ ਕਰ ਰਹੀ ਹੈ। ਕੋਮਲਪ੍ਰੀਤ ਕੌਰ ਨੇ ਕਿਹਾ ਕਿ ਸੰਸਥਾ ਵਲੋਂ ਉਨ੍ਹਾਂ ਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਵਿਚਾਰ ਕਈ ਹੋ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਸੰਸਥਾ ਪ੍ਰਤੀ ਸਾਂਝੇ ਕੀਤੇ ਹਨ।