ਪੰਜਾਬ

punjab

ETV Bharat / city

ਲੋਕਾਂ ਨੂੰ ਸ਼ਰ੍ਹੇਆਮ ਵੰਡੀ ਗਈ ਮੁਫ਼ਤ ਸ਼ਰਾਬ, ਵੀਡੀਓ ਵਾਇਰਲ - coronavirus update

ਅਜਨਾਲਾ ’ਚ ਸਟਾਲ ਲਗਾ ਕੇ ਲੋਕਾਂ ਨੂੰ ਮੁਫਤ ਸ਼ਰਾਬ ਵੰਡੀ ਜਾ ਰਹੀ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਭਾਲ ਕੀਤੀ ਜਾ ਰਹੀ ਹੈ।

ਸਟਾਲ ਲਗਾਕੇ ਲੋਕਾਂ ਨੂੰ ਸ਼ਰ੍ਹੇਆਮ ਵੰਡੀ ਗਈ ਮੁਫ਼ਤ ਸ਼ਰਾਬ, ਵੀਡੀਓ ਵਾਇਰਲ
ਸਟਾਲ ਲਗਾਕੇ ਲੋਕਾਂ ਨੂੰ ਸ਼ਰ੍ਹੇਆਮ ਵੰਡੀ ਗਈ ਮੁਫ਼ਤ ਸ਼ਰਾਬ, ਵੀਡੀਓ ਵਾਇਰਲ

By

Published : May 15, 2021, 6:37 PM IST

ਅਜਨਾਲਾ:ਜਿਥੇ ਇੱਕ ਪਾਸੇ ਕੋਰੋਨਾ ਕਾਲ ਦੌਰਾਨ ਵਿਸ਼ਵ ਭਰ ’ਚ ਹਾਹਾਕਾਰ ਮਚੀ ਹੋਈ ਹੈ, ਲੋਕ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ। ਉਥੇ ਹੀ ਅਜਨਾਲਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸ਼ਹਿਰ ਦੇ ਮੁੱਖ ਚੌਕ ਤੋਂ ਥੋੜ੍ਹੀ ਦੂਰ ਫਤਿਹਗੜ੍ਹ ਚੂੜੀਆਂ ਰੋਡ ’ਤੇ ਇੱਕ ਨਿਜੀ ਹਸਪਤਾਲ ਦੇ ਸਾਹਮਣੇ ਸਟਾਲ ਲਗਾ ਕੇ ਲੋਕਾਂ ਨੂੰ ਮੁਫਤ ਸ਼ਰਾਬ ਵੰਡੀ ਜਾ ਰਹੀ ਸੀ। ਮੁਫ਼ਤ ਸ਼ਰਾਬ ਵੰਡਣ ਦਾ ਇਹ ਵੀਡੀਓ ਬਹੁਤ ਤੇਜੀ ਨਾਲ ਫੈਲ ਰਿਹਾ ਹੈ। ਵੀਡੀਓ ’ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸ਼ਰਾਬ ਦੇ ਸ਼ੌਕੀਨ ਕਿਸ ਤਰ੍ਹਾਂ ਸਟਾਲ ’ਤੇ ਪਹੁੰਚ ਸ਼ਰਾਬ ਲੈ ਰਹੇ ਹਨ।

ਸਟਾਲ ਲਗਾਕੇ ਲੋਕਾਂ ਨੂੰ ਸ਼ਰ੍ਹੇਆਮ ਵੰਡੀ ਗਈ ਮੁਫ਼ਤ ਸ਼ਰਾਬ, ਵੀਡੀਓ ਵਾਇਰਲ

ਇਹ ਵੀ ਪੜੋ: ਬਾਬਾ ਬਕਾਲਾ 'ਚ ਕੋਰੋਨਾ ਸੰਬੰਧੀ ਕੀਤਾ ਜਾਗਰੂਕ, ਵੰਡੇ ਮਾਸਕ ਅਤੇ ਸੈਨੇਟਾਈਜ਼ਰ

ਉਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਅਣਜਾਨ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਵੀਡੀਓ ਦੇ ਅਧਾਰ ’ਤੇ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਪੰਜਾਬ ’ਚ ਸਖ਼ਤੀ ਨੇ ਪਾਈ ਕੋਰੋਨਾ ਨੂੰ ਨੱਥ, ਪਾਬੰਦੀਆਂ ਤੋਂ ਬਾਅਦ ਸੁਧਾਰ

ABOUT THE AUTHOR

...view details