ਅੰਮ੍ਰਿਤਸਰ: ਧੋਖਾਧੜੀ ਤੇ ਠੱਗੀ ਮਾਰਨ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਹਿਤ ਜ਼ੀਰਾ ਵਿਧਾਨ ਸਭਾ ਹਲਕੇ ਦੇ ਮਖੂ ਹਲਕਾ ਵਿੱਚ ਫਰਜ਼ੀ ਵਿਆਹ ਕਰਵਾ ਕੇ ਕਰੀਬ ਇਕ ਲੱਖ ਦੀ ਠੱਗੀ ਮਾਰਨ ਤੇ ਘਰ ਵਿਚੋਂ ਸੋਨਾ ਲੈ ਕੇ ਫ਼ਰਾਰ ਹੋ ਗਏ।
ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ। ਇਸ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਥਾਣਾ ਮੱਖੂ ਦੀ ਪੁਲਿਸ ਨੇ 3 'ਤੇ ਬਾਏ ਨੇਮ ਲੋਕਾਂ ਸਮੇਤ 5 ਹੋਰ ਨਾਮਜ਼ਦ ਵਿਅਕਤੀਆਂ ਖਿਲਾਫ਼ 495, 496, 419, 420, 403, 380, 120-ਬੀ IPC ਤਹਿਤ ਮਾਮਲਾ ਦਰਜ ਕੀਤਾ ਹੈ।
ਵਿਚੋਲਿਆਂ ਵੱਲੋਂ ਕਰਵਾਇਆ ਗਿਆ ਧੋਖੇ ਨਾਲ ਵਿਆਹ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਮਿਤੀ 7 ਸਤੰਬਰ 2021 ਨੂੰ ਮੁਲਜ਼ਮ ਜਸਪ੍ਰੀਤ ਸਿੰਘ ਪੁੱਤਰੀ ਪਰਮਜੀਤ ਸਿੰਘ, ਰਣਜੀਤ ਕੌਰ ਪਤਨੀ ਸਵ. ਪਰਮਜੀਤ ਸਿੰਘ ਵਾਸੀਅਨ ਬਸਤੀ ਵਸਾਵਾ ਸਿੰਘ ਦਾਖਲੀ ਤਲਵੰਡੀ ਨਿਪਾਲਾਂ, ਗੁਰਵੇਲ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਬੂਹ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਅਤੇ 5 ਹੋਰ ਨਾਮਜ਼ਦ ਵਿਅਕਤੀਆਂ ਵੱਲੋਂ ਉਸ ਨੂੰ ਵਿਆਹ ਲਈ ਲੜਕੀ ਦਿਖਾਈ ਗਈ।
ਮਿਤੀ 8 ਸਤੰਬਰ 2021 ਨੂੰ ਦੋਹਾਂ ਧਿਰਾਂ ਵੱਲੋਂ ਗੁਰਦੁਆਰਾ ਬਾਬਾ ਜੱਸਾ ਸਿੰਘ ਬਸਤੀ ਬੂਟੇ ਵਾਲੀ ਥਾਣਾ ਸਦਰ ਜ਼ੀਰਾ ਵਿਖੇ ਆਨੰਦ ਕਾਰਜ ਕਰਵਾਏ ਗਏ।ਫਿਰ ਉਸ ਦੀ ਧਿਰ ਤੇ ਲੜਕੀ ਪਰਿਵਾਰ ਵੱਲੋਂ ਕੁਝ ਰਿਸ਼ਤੇਦਾਰ ਉਸ ਨੂੰ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਵਿਖੇ ਚਲੇ ਗਏ ਤੇ ਅਗਲੇ ਦਿਨ ਉਸ ਨੂੰ ਪਤਾ ਲੱਗਾ ਕਿ ਦੋਸ਼ੀਅਨ ਨੇ ਸਾਜ਼ਿਸ਼ ਰਚ ਕੇ ਉਸ ਦਾ ਫਰਜ਼ੀ ਵਿਆਹ ਕਰਕੇ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਬਾਬਤ ਜਦ ਇੰਸਪੈਕਟਰ ਪ੍ਰਭਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ:ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼